ਸ਼ਰਮਨਾਕ ਕਾਰਾ: ਕਲਯੁਗੀ ਮਾਂ ਨੇ ਪਾਪ ਛੁਪਾਉਣ ਲਈ ਖ਼ਾਲੀ ਪਲਾਟ 'ਚ ਸੁੱਟਿਆ ਨਵ-ਜੰਮੇ ਬੱਚੇ ਦਾ ਭਰੂਣ
ਪੁਲਿਸ ਸੂਤਰਾਂ ਅਨੁਸਾਰ, ਮਹਿਲਾ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਬੱਤੀਆਂ ਵਾਲਾ ਚੌਕ ਵਿਖੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਮੌਜੂਦ ਸੀ। ਇਸ ਦੌਰਾਨ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਦੀਨਪੁਰ ਰੋਡ ਸਥਿਤ ਬਈਆ ਕਲੋਨੀ ਦੇ ਨੇੜੇ, ਮਾਡਲ ਸਕੂਲ ਕੋਲ ਖ਼ਾਲੀ ਪਲਾਟਾਂ ਵਿੱਚ ਕਿਸੇ ਔਰਤ ਜਾਂ ਕੁਆਰੀ ਲੜਕੀ ਨੇ ਆਪਣਾ ਪਾਪ ਛੁਪਾਉਣ ਅਤੇ ਬਦਨਾਮੀ ਦੇ ਡਰੋਂ ਇੱਕ ਨਵ-ਜੰਮੇ ਬੱਚੇ ਨੂੰ ਸੁੱਟਿਆ ਹੋਇਆ ਹੈ।
Publish Date: Fri, 13 Feb 2026 04:53 PM (IST)
Updated Date: Fri, 13 Feb 2026 04:55 PM (IST)
ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ: ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੂੰ ਬਈਆ ਕਲੋਨੀ ਨੇੜੇ ਇਕ ਖ਼ਾਲੀ ਪਲਾਟ ਵਿੱਚੋਂ ਨਵ-ਜੰਮੇ ਬੱਚੇ ਦਾ ਭਰੂਣ ਮਿਲਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇਸ ਸਬੰਧੀ ਅਣਪਛਾਤੀ ਲੜਕੀ/ਔਰਤ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਸੂਤਰਾਂ ਅਨੁਸਾਰ, ਮਹਿਲਾ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਬੱਤੀਆਂ ਵਾਲਾ ਚੌਕ ਵਿਖੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਮੌਜੂਦ ਸੀ। ਇਸ ਦੌਰਾਨ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਦੀਨਪੁਰ ਰੋਡ ਸਥਿਤ ਬਈਆ ਕਲੋਨੀ ਦੇ ਨੇੜੇ, ਮਾਡਲ ਸਕੂਲ ਕੋਲ ਖ਼ਾਲੀ ਪਲਾਟਾਂ ਵਿੱਚ ਕਿਸੇ ਔਰਤ ਜਾਂ ਕੁਆਰੀ ਲੜਕੀ ਨੇ ਆਪਣਾ ਪਾਪ ਛੁਪਾਉਣ ਅਤੇ ਬਦਨਾਮੀ ਦੇ ਡਰੋਂ ਇੱਕ ਨਵ-ਜੰਮੇ ਬੱਚੇ ਨੂੰ ਸੁੱਟਿਆ ਹੋਇਆ ਹੈ।
ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਬੱਚੇ ਦੇ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਇਸ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਔਰਤ/ਲੜਕੀ ਖ਼ਿਲਾਫ਼ ਮੁਕੱਦਮਾ ਨੰਬਰ 61, ਧਾਰਾ 94 (BNS) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਸਬੂਤਾਂ ਰਾਹੀਂ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।