ਮਹਾਸੰਘ ਨੇ ਬਹਾਵਲਪੁਰ ਦਿਵਸ ਮਨਾਇਆ
ਮਹਾਸੰਘ ਵਲੋਂ ਬਹਾਵਲਪੁਰ ਦਿਵਸ ਮਨਾਇਆ
Publish Date: Fri, 17 Apr 2026 09:41 PM (IST)
Updated Date: Sat, 18 Apr 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਭਾਰਤੀ ਬਹਾਵਲਪੁਰ ਮਹਾਸੰਘ ਦੀ ਜ਼ਿਲਾ ਫਤਹਿਗੜ੍ਹ ਸਾਹਿਬ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ ਦੀ ਅਗਵਾਈ ਹੇਠ ਡੇਰਾ ਸੁਆਮੀ ਨਰਾਇਣਪੁਰੀ ਦੇਵੀ ਮੰਦਿਰ ਵਿੱਖੇ ਬਹਾਵਲਪੁਰ ਦਿਵਸ ਤੇ ਵਿਸਾਖੀ ਦਾ ਤਿਉਹਾਰ ਧੂਮਧਾਮ ਮਨਾਇਆ ਗਿਆ। ਇਸ ਮੌਕੇ ਸ਼੍ਰੀ ਜੀ ਕ੍ਰਿਪਾ ਸੰਕੀਰਤਨ ਮੰਡਲ ਦੇ ਮੈਂਬਰਾਂ ਵੱਲੋਂ ਭਗਵਾਨ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਸਨ ਜਦਕਿ ਵਿਸੇਸ਼ ਮਹਿਮਾਨ ਵਜੋਂ ਸੀਨੀਅਰ ਕਾਗਰਸੀ ਆਗੂ ਡਾ. ਮਨੋਹਰ ਸਿੰਘ ਨੇ ਹਾਜ਼ਰੀ ਭਰੀ। ਉਨ੍ਹਾਂ ਬਹਾਬਲਪੁਰ ਦਿਵਸ ਤੇ ਵਿਸਾਖੀ ਦੀ ਵਧਾਈ ਦਿੰਦੇ ਹੋਏ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸੰਸਥਾ ਵੱਲੋਂ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸੰਗਤਾਂ ਲਈ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਓਮ ਪ੍ਰਕਾਸ਼ ਤਾਂਗੜੀ, ਰਮੇਸ਼ ਗੁਪਤਾ, ਗੋਪਾਲ ਕ੍ਰਿਸ਼ਨ ਹਸੀਜਾ, ਅਰਜੁਨ ਸੇਤੀਆ,ਲਾਲੀ ਵਰਮਾ,ਰਜਿੰਦਰ ਕੁਮਾਰ ਪੋਪਲੀ ਪ੍ਰਧਾਨ ਭਾਰਤੀਯ ਬਹਾਵਲਪੁਰ ਮਹਾਸੰਘ ਮੋਰਿੰਡਾ, ਮਨੋਹਰ ਲਾਲ ਮੋਰਿੰਡਾ,ਕੁਲਦੀਪ ਸਿੰਘ ਮੋਰਿੰਡਾ, ਰਮੇਸ਼ ਕੁਮਾਰ ਸੀ.ਆਰ, ਪਵਨ ਸ਼ਰਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਬੱਸੀ ਪਠਾਣਾਂ, ਰਾਧੇ ਸ਼ਾਮ ਜਾਵਾ,ਕਮਲ ਕੁਮਾਰ ਛਾਬੜਾ, ਮਨੋਜ਼ ਕੁਮਾਰ ਛਾਬੜਾ, ਭਾਰਤ ਭੂਸ਼ਨ ਸ਼ਰਮਾ, ਪਵਨ ਸ਼ਰਮਾ,ਪ੍ਰੀਤਮ ਰੱਬੜ ਆਦਿ ਮੌਜੂਦ ਸਨ।