ਪਾਈਨ ਗਰੋਵ ਸਕੂਲ ’ਚ ਕਿੰਡਰਗਾਰਟਨ ਗ੍ਰੈਜੂਏਸ਼ਨ ਸਮਾਗਮ ਮਨਾਇਆ
ਪਾਈਨ ਗਰੋਵ ਸਕੂਲ ’ਚ ਕਿੰਡਰਗਾਰਟਨ ਗ੍ਰੈਜੂਏਸ਼ਨ ਸਮਾਗਮ ਮਨਾਇਆ
Publish Date: Sat, 02 May 2026 06:12 PM (IST)
Updated Date: Sat, 02 May 2026 06:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਪਬਲਿਕ ਸਕੂਲ ਬਸੀ ਪਠਾਣਾਂ ਵਿਚ ਸੈਸ਼ਨ 2025-26 ਦਾ ਕਿੰਡਰਗਾਰਟਨ ਗ੍ਰੈਜੂਏਸ਼ਨ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰੈਜੀਡੈਂਟ ਵਿਜੇ ਕੌਸ਼ਲ, ਚੇਅਰ ਪਰਸਨ ਵੀਨਾ ਕੋਸ਼ਲ, ਪ੍ਰਿੰਸੀਪਲ ਨੀਤੂ ਕੁਮਾਰ, ਅਧਿਆਪਕਾਂ ਅਤੇ ਮਾਪਿਆਂ ਦੀ ਹਾਜ਼ਰੀ ਨੇ ਸਮਾਗਮ ਦੀਆਂ ਰੌਣਕਾਂ ਵਧਾਈਆਂ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਪ੍ਰਚੰਡ ਨਾਲ ਹੋਈ। ਛੋਟੇ ਬੱਚਿਆਂ ਨੇ ਆਪਣੀਆਂ ਮਾਸੂਮ ਮੁਸਕਾਨਾਂ ਅਤੇ ਰੰਗ-ਬਿਰੰਗੀਆਂ ਪੇਸ਼ਕਾਰੀਆਂ ਨਾਲ ਸਭ ਦਾ ਦਿਲ ਜਿੱਤ ਲਿਆ। ਵੈਲਕਮ ਡਾਂਸ, ਰਾਈਮਜ਼ ਅਤੇ ਵੱਖ-ਵੱਖ ਸੰਸਕ੍ਰਿਤਿਕ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਮੋਹ ਲਿਆ ਅਤੇ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਸਕੂਲ ਦੇ ਪ੍ਰੈਜੀਡੈਂਟ ਵਿਜੈ ਕੌਸ਼ਲ, ਚੇਅਰ ਪਰਸਨ ਵੀਨਾ ਕੋਸ਼ਲ, ਪ੍ਰਿੰਸੀਪਲ ਨੀਤੂ ਕੁਮਾਰ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਦੀ ਪ੍ਰਗਤੀ ’ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਦਿਨ ਸਿਰਫ਼ ਗ੍ਰੈਜੂਏਸ਼ਨ ਦਾ ਨਹੀਂ, ਸਗੋਂ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਨੰਨੇ ਗ੍ਰੈਜੂਏਟਸ ਨੂੰ ਡਿਗਰੀਆਂ ਵੀ ਦਿੱਤੀਆਂ ਗਈਆਂ। ਖ਼ਾਸ ਗੱਲ ਇਹ ਰਹੀ ਕਿ ਮਾਪਿਆਂ ਤੇ ਬੱਚਿਆਂ ਦੀਆਂ ਖ਼ੁਸ਼ੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।