ਫ਼ਤਿਹਗੜ੍ਹ ਸਾਹਿਬ ਦੀ ਖੁਸ਼ਮਨਜੋਤ ਕੌਰ ਨੇ ਵਧਾਇਆ ਮਾਣ: ਕੋਲਕਾਤਾ ਦੇ ਮਸ਼ਹੂਰ 'ਯੂਨਾਇਟੇਡ ਫੁੱਟਬਾਲ ਕਲੱਬ' ਲਈ ਹੋਈ ਚੋਣ
ਉਹਨਾਂ ਵੱਲੋਂ ਮਿਨਰਵਾ ਫੁੱਟਬਾਲ ਕਲੱਬ ਦੇ ਮਾਲਕ ਮਿਸਟਰ ਰਣਜੀਤ ਬਜਾਜ ਦਾ ਵੀ ਧੰਨਵਾਦ ਕੀਤਾ ਕੇ ਉਹਨਾਂ ਨਾਲ ਮਿਲ ਕੇ ਫਤਹਿਗੜ੍ਹ ਸਾਹਿਬ ਵਿੱਚ ਫੁੱਟਬਾਲ ਨੂੰ ਵੱਡੇ ਸਕੇਲ ਤੇ ਪ੍ਰੋਮੋਟ ਕੀਤਾ ਜਾਵੇਗਾ।
Publish Date: Wed, 15 Apr 2026 12:47 PM (IST)
Updated Date: Wed, 15 Apr 2026 12:53 PM (IST)
ਗੁਰਪ੍ਰੀਤ ਸਿੰਘ ਮਹਿਕ, ਫਤਹਿਗੜ੍ਹ ਸਾਹਿਬ। ਕ੍ਰਿਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਫਤਹਿਗੜ੍ਹ ਸਾਹਿਬ ਦੀ ਖਿਡਾਰਨ ਖੁਸ਼ਮਨਜੋਤ ਕੌਰ ਚੀਮਾ ਦੀ ਚੋਣ ਕੋਲਕਾਤਾ ਦੇ ਮਸ਼ਹੂਰ ਫੁੱਟਬਾਲ ਕਲੱਬ 'ਯੂਨਾਇਟੇਡ ਕੋਲਕਾਤਾ ਫੁੱਟਬਾਲ ਕਲੱਬ' ਵਿੱਚ ਹੋਈ।
ਫੁੱਟਬਾਲ ਅਕੈਡਮੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਵੱਲੋਂ ਨੈਸ਼ਨਲ ਫੁੱਟਬਾਲ ਖਿਡਾਰਨ ਖੁਸ਼ਮਨਜੋਤ ਕੌਰ ਚੀਮਾ ਅਤੇ ਉਹਨਾਂ ਦੇ ਪਿਤਾ ਮਨਿੰਦਰਜੀਤ ਚੀਮਾ ਨੂੰ ਮੁਬਾਰਕਾਂ ਦਿਤੀਆਂ ਅਤੇ ਉਹਨਾਂ ਦੱਸਿਆ ਕੇ ਅਕੈਡਮੀ ਦੀਆਂ ਪੰਜ ਫੁੱਟਬਾਲ ਖਿਡਾਰਨਾਂ ਅੰਡਰ -19 ਨੈਸ਼ਨਲ ਸਕੂਲ ਖੇਡਾਂ ਮਨੀਪੁਰ ਇੰਫਾਲ ਵਿੱਚ ਭਾਗ ਲੈ ਚੁੱਕੀਆਂ ਹਨ।ਇਹ ਅਕੈਡਮੀ ਭਵਿੱਖ ਵਿੱਚ ਇਸੇ ਤਰਾਂ ਖਿਡਾਰੀਆਂ ਨੂੰ ਵਧੀਆ ਟ੍ਰੇਨਿੰਗ ਦਵੇਗੀ ਤਾਂ ਜੋ ਇਸ ਅਕੈਡਮੀ ਦੇ ਖਿਡਾਰੀ ਪੰਜਾਬ ਅਤੇ ਭਾਰਤ ਦੇ ਵੱਡੇ ਵੱਡੇ ਕਲੱਬਾਂ ਵਿੱਚ ਖੇਡ ਕੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਦਾ ਨਾਮ ਰੋਸ਼ਨ ਕਰ ਸਕਣ।
ਉਹਨਾਂ ਵੱਲੋਂ ਮਿਨਰਵਾ ਫੁੱਟਬਾਲ ਕਲੱਬ ਦੇ ਮਾਲਕ ਮਿਸਟਰ ਰਣਜੀਤ ਬਜਾਜ ਦਾ ਵੀ ਧੰਨਵਾਦ ਕੀਤਾ ਕੇ ਉਹਨਾਂ ਨਾਲ ਮਿਲ ਕੇ ਫਤਹਿਗੜ੍ਹ ਸਾਹਿਬ ਵਿੱਚ ਫੁੱਟਬਾਲ ਨੂੰ ਵੱਡੇ ਸਕੇਲ ਤੇ ਪ੍ਰੋਮੋਟ ਕੀਤਾ ਜਾਵੇਗਾ।