ਹੇਮਕੁੰਟ ਸਾਹਿਬ ਯਾਤਰਾ ’ਤੇ ਗਏ ਜਿੰਮ ਟਰੇਨਰ ਦੀ ਸੜਕ ਹਾਦਸੇ ’ਚ ਮੌਤ
ਇੱਥੋਂ ਦੇ ਉੱਘੇ ਕ੍ਰਿਕਟ ਖਿਡਾਰੀ ਅਤੇ ਜਿੰਮ ਟਰੇਨਰ ਪਰਮਿੰਦਰ ਸਿੰਘ ਦੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਪਰਮਿੰਦਰ ਸਿੰਘ ਖਮਾਣੋਂ ਖੁਰਦ ਦਾ ਰਹਿਣ ਵਾਲਾ ਸੀ। ਇਸ ਹਾਦਸੇ ’ਚ ਉਸ ਦਾ ਇਕ ਸਾਥੀ ਵੀ ਜ਼ਖ਼ਮੀ ਹੋਇਆ ਹੈ।
Publish Date: Tue, 26 May 2026 07:02 PM (IST)
Updated Date: Tue, 26 May 2026 07:04 PM (IST)
ਕੰਗ, ਪੰਜਾਬੀ ਜਾਗਰਣ, ਖਮਾਣੋਂ : ਇੱਥੋਂ ਦੇ ਉੱਘੇ ਕ੍ਰਿਕਟ ਖਿਡਾਰੀ ਅਤੇ ਜਿੰਮ ਟਰੇਨਰ ਪਰਮਿੰਦਰ ਸਿੰਘ ਦੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਪਰਮਿੰਦਰ ਸਿੰਘ ਖਮਾਣੋਂ ਖੁਰਦ ਦਾ ਰਹਿਣ ਵਾਲਾ ਸੀ। ਇਸ ਹਾਦਸੇ ’ਚ ਉਸ ਦਾ ਇਕ ਸਾਥੀ ਵੀ ਜ਼ਖ਼ਮੀ ਹੋਇਆ ਹੈ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਅਤੇ ਉਸ ਦਾ ਸਾਥੀ ਸੁਖਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ 25 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਏ ਸਨ। ਮੁੱਢਲੀ ਜਾਣਕਾਰੀ ਮੁਤਾਬਕ ਰਸਤੇ ’ਚ ਪੈਟਰੋਲ ਨਾ ਮਿਲਣ ਕਾਰਨ ਦੋਵੇਂ ਨੌਜਵਾਨ ਜਦੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਿਆ। ਇਸ ਭਿਆਨਕ ਹਾਦਸੇ ’ਚ ਪਰਮਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਸੁਖਵਿੰਦਰ ਸਿੰਘ ਦੀ ਲੱਤ ਟੁੱਟ ਗਈ ਅਤੇ ਹੋਰ ਸੱਟਾਂ ਵੀ ਲੱਗੀਆਂ ਹਨ। ਪਰਮਿੰਦਰ ਸਿੰਘ ਇੱਕ ਹੋਣਹਾਰ ਨੌਜਵਾਨ ਸੀ, ਜੋ ਹਰ ਸਾਲ ਇਲਾਕੇ ’ਚ ਕ੍ਰਿਕਟ ਟੂਰਨਾਮੈਂਟ ਕਰਵਾਉਂਦਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।