ਰਿਮਟ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ 14 ਨੂੰ
ਰਿਮਟ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ 14 ਨੂੰ
Publish Date: Tue, 12 May 2026 05:25 PM (IST)
Updated Date: Tue, 12 May 2026 05:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ 14 ਮਈ ਨੂੰ ਮਰੀਜ਼ਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਕੇਸੀ ਗੋਇਲ ਨੇ ਦੱਸਿਆ ਕਿ ਕੈਂਪ ’ਚ ਅੱਖਾਂ, ਕੰਨ, ਦਿਲ ਤੇ ਹੱਡੀਆਂ ਸਮੇਤ ਹੋਰ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਹੋਵੇਗਾ। ਇਸ ਦੌਰਾਨ ਖ਼ੂਨ ਦੇ ਟੈਸਟ, ਈਸੀਜੀ, ਐਕਸਰੇ, ਅਲਟਰਾਸਾਊਂਡ ਅਤੇ ਸੀਟੀ ਸਕੈਨ ਵਰਗੀਆਂ ਸਹੂਲਤਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਨੂੰ ਦਵਾਈਆਂ ਰਿਆਇਤੀ ਦਰਾਂ ’ਤੇ ਮਿਲਣਗੀਆਂ। ਹਸਪਤਾਲ ’ਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਕੀਤਾ ਜਾਂਦਾ ਹੈ।