ਸਹੁਰਿਆਂ ਤੋਂ ਤੰਗ ਆ ਕੇ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ; ਸਾਲੇ ਤੇ ਸੱਸ ਖਿਲਾਫ ਕੇਸ ਦਰਜ
ਪੁਲਿਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆ ਖਿਲਾਫ ਕੇਸ ਦਰਜ ਕੀਤਾ ਹੈ। ਸੁਰੇਸ ਚੌਹਾਨ ਪੁੱਤਰ ਅਮਰ ਚੌਹਾਨ ਵਾਸੀ ਪਿੰਡ ਦਾਲੋਮਾਜਰਾ ਥਾਣਾ ਸਰਹਿੰਦ ਦੇ ਬਿਆਨਾਂ ਤੇ ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ, ਸੋਮਾ ਪਤਨੀ ਲੇਟ ਰਾਜ ਕੁਮਾਰ ਵਾਸੀ ਸੰਗਰੂਰ ਖਿਲਾਫ਼ ਕੇਸ ਦਰਜ ਕੀਤਾ ਹੈ।
Publish Date: Thu, 11 Jun 2026 01:41 PM (IST)
Updated Date: Thu, 11 Jun 2026 01:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਇਕ ਵਿਅਕਤੀ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਲ ਲੀਲ੍ਹਾ ਸਮਾਪਤ ਕਰ ਲਈ ਹੈ । ਪੁਲਿਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆ ਖਿਲਾਫ ਕੇਸ ਦਰਜ ਕੀਤਾ ਹੈ। ਸੁਰੇਸ ਚੌਹਾਨ ਪੁੱਤਰ ਅਮਰ ਚੌਹਾਨ ਵਾਸੀ ਪਿੰਡ ਦਾਲੋਮਾਜਰਾ ਥਾਣਾ ਸਰਹਿੰਦ ਦੇ ਬਿਆਨਾਂ ਤੇ ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ, ਸੋਮਾ ਪਤਨੀ ਲੇਟ ਰਾਜ ਕੁਮਾਰ ਵਾਸੀ ਸੰਗਰੂਰ ਖਿਲਾਫ਼ ਕੇਸ ਦਰਜ ਕੀਤਾ ਹੈ। ਸੁਰੇਸ ਚੌਹਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਲੜਕੇ ਜੋਗਿੰਦਰ ਚੌਹਾਨ ਨੇ ਆਪਣੇ ਸਾਲੇ ਗੁਰਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ ਅਤੇ ਸੱਸ ਸੋਮਾ ਪਤਨੀ ਲੇਟ ਰਾਜ ਕੁਮਾਰ ਤੋ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।