Fatehgarh Sahib News : ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ ਵਿਅਕਤੀ ਵੱਲੋਂ ਥਾਣੇ 'ਚ 'ਖ਼ੁਦਕੁਸ਼ੀ', ਪਰਿਵਾਰ ਨੇ ਲਾਏ ਇਹ ਦੋਸ਼
ਥਾਣਾ ਅਮਲੋਹ ਵਿਖੇ ਉਸ ਸਮੇਂ ਹਾਲਾਤ ਗੰਭੀਰ ਹੋ ਗਏ ਜਦੋਂ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਵੱਲੋਂ ਥਾਣੇ ਦੀ ਜੇਲ੍ਹ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਅਮਲੋਹ ਨੂੰ ਮੌਕਾ ਦਿਖਾਇਆ।
Publish Date: Sun, 10 May 2026 05:50 PM (IST)
Updated Date: Sun, 10 May 2026 06:16 PM (IST)
ਗਰਗ, ਅਮਲੋਹ : ਥਾਣਾ ਅਮਲੋਹ ਵਿਖੇ ਉਸ ਸਮੇਂ ਹਾਲਾਤ ਗੰਭੀਰ ਹੋ ਗਏ ਜਦੋਂ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਵੱਲੋਂ ਥਾਣੇ ਦੀ ਜੇਲ੍ਹ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਅਮਲੋਹ ਨੂੰ ਮੌਕਾ ਦਿਖਾਇਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦਵਿੰਦਰ ਸਿੰਘ ਪੁੱਤਰ ਨੇਤਰ ਸਿੰਘ ਪਿੰਡ ਮਾਜਰੀ ਕਿਸਨੇ ਵਾਲੀ ਵਾਲਾ ਨੂੰ ਕੁਝ ਦਿਨ ਪਹਿਲਾਂ ਪਿੰਡ ਰਾਏਪੁਰ ਵਿਖੇ ਕੇਬਲਾਂ ਚੋਰੀ ਕਰਨ ਦੇ ਦੋਸ਼ ਵਿੱਚ ਲੋਕਾਂ ਨੂੰ ਵੱਲੋਂ ਫੜ ਲਿਆ। ਕੁਝ ਵਿਅਕਤੀਆਂ ਵੱਲੋਂ ਇਸ ਦੀ ਮਾਰ ਕੁੱਟ ਵੀ ਕੀਤੀ ਗਈ ਉਪਰੰਤ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨੇ ਹਵਾਲਾਤ ਅੰਦਰ ਪਏ ਕੰਬਲ ਨੂੰ ਰੱਸੀ ਦਾ ਫੰਦਾ ਬਣਾ ਲਿਆ ਅਤੇ ਹਵਾਲਾਤ ਅੰਦਰ ਬਣੇ ਬਾਥਰੂਮ ਦੀ ਟੂਟੀ ਨਾਲ ਰੱਸੀ ਨੂੰ ਬੰਨ ਕੇ ਆਤਮ ਹੱਤਿਆ ਕਰ ਲਈ। ਘਟਨਾ ਸਮੇਂ ਜਿਆਦਾਤਰ ਪੁਲਿਸ ਵੀਆਈਪੀ ਡਿਊਟੀ ਵਿੱਚ ਲੱਗੀ ਹੋਈ ਸੀ। ਥਾਣੇ ਅੰਦਰ ਬਹੁਤ ਘੱਟ ਕਰਮਚਾਰੀ ਮੌਜੂਦ ਸਨ। ਘਟਨਾ ਦੀ ਸੂਚਨਾਂ ਮਿਲਦੇ ਹੀ ਪੁਲਿਸ ਵੱਲੋਂ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਜੁਡੀਸ਼ੀਅਲ ਮਜਿਸਟਰੇਟ ਨੂੰ ਮੌਕਾ ਦਿਖਾਇਆ ਗਿਆ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪਹਿਲਾਂ ਆਰੋਪ ਲਗਾਇਆ ਗਿਆ ਸੀ ਕਿ ਉਸ ਨੇ ਆਤਮ ਹੱਤਿਆ ਨਹੀਂ ਕੀਤੀ ਸਗੋਂ ਉਸ ਦੀ ਮੌਤ ਲੋਕਾਂ ਵੱਲੋਂ ਕੁੱਟਣ ਕਾਰਨ ਹੋਈ ਹੈ। ਪੁਲਿਸ ਵੱਲੋਂ ਸੱਚਾਈ ਲੋਕਾਂ ਸਾਹਮਣੇ ਰੱਖੀ ਗਈ। ਡੀਐੱਸਪੀ ਅਮਲੋਹ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਆਰੋਪੀ ਖਿਲਾਫ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਸਨ। ਉਸ ਵੱਲੋਂ ਆਤਮਹੱਤਿਆ ਕੀਤੀ ਗਈ ਹੈ ਉਸ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇਗਾ।