Fatehgarh Sahib News : ਸੜਕ ਹਾਦਸੇ 'ਚ ਬਾਈਕ ਸਵਾਰ ਦੀ ਮੌਤ
ਸੜਕ ਹਾਦਸੇ ਵਿੱਚ ਬਾਈਕ ਸਵਾਰ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਮਾਮਲੇ ਵਿੱਚ ਖਮਾਣੋਂ ਪੁਲਿਸ ਨੇ ਦਿਲਸ਼ੇਰ ਸਿੰਘ ਪੁੱਤਰ ਬਲਵੀਰ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਮੁੱਦਈ ਨੇ ਪੁਲਿਸ ਕੋਲ ਦਿੱਤੇ ਬਿਆਨ ਵਿੱਚ ਕਿਹਾ ਕਿ ਮਿਤੀ 08-05-2026 ਨੂੰ ਉਸ ਦਾ ਭਰਾ ਵਰਿੰਦਰ ਸਿੰਘ ਬਾਈਕ 'ਤੇ ਜਾ ਰਿਹਾ ਸੀ।
Publish Date: Sun, 10 May 2026 05:55 PM (IST)
Updated Date: Sun, 10 May 2026 05:58 PM (IST)
ਪੱਤਰ ਪ੍ਰੇਰਕ, ਖਮਾਣੋਂ : ਸੜਕ ਹਾਦਸੇ ਵਿੱਚ ਬਾਈਕ ਸਵਾਰ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਮਾਮਲੇ ਵਿੱਚ ਖਮਾਣੋਂ ਪੁਲਿਸ ਨੇ ਦਿਲਸ਼ੇਰ ਸਿੰਘ ਪੁੱਤਰ ਬਲਵੀਰ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਮੁੱਦਈ ਨੇ ਪੁਲਿਸ ਕੋਲ ਦਿੱਤੇ ਬਿਆਨ ਵਿੱਚ ਕਿਹਾ ਕਿ ਮਿਤੀ 08-05-2026 ਨੂੰ ਉਸ ਦਾ ਭਰਾ ਵਰਿੰਦਰ ਸਿੰਘ ਬਾਈਕ 'ਤੇ ਜਾ ਰਿਹਾ ਸੀ। ਉਸ ਦੌਰਾਨ ਇੱਕ ਕਾਰ ਦੇ ਅਣਪਛਾਤੇ ਡਰਾਇਵਰ ਨੇ ਟੱਕਰ ਮਾਰੀ ਜਿਸ ਕਾਰਨ ਜ਼ਖ਼ਮੀ ਹੋਏ ਭਰਾ ਵਰਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।