ਫਤਹਿਗੜ੍ਹ ਸਾਹਿਬ ਦੇ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਚਲਾਇਆ ਸਰਚ ਅਭਿਆਨ
ਦੂਜੇ ਪਾਸੇ ਫਤਿਹਗੜ੍ਹ ਸਾਹਿਬ ਪੁਲਿਸ ਦੇ ਉੱਚ ਅਧਿਕਾਰੀ ਇਸ ਤੋਂ 26 ਜਨਵਰੀ ਨੂੰ ਲੈ ਕੇ ਇੱਕ ਰੂਟੀਨ ਚੈਕਿੰਗ ਦੱਸ ਰਹੇ ਹਨ ਅਤੇ ਇਸ ਧਮਕੀ ਨੂੰ ਅਫਵਾਹ ਦੱਸ ਰਹੇ ਹਨ।ਪੁਲਿਸ ਦੀ ਅਚਾਨਕ ਵਧੀ ਨਫਰੀ ਨਾਲ ਲੋਕਾਂ ਵਿੱਚ ਸਹਿਮ ਜਰੂਰ ਹੈ।
Publish Date: Wed, 14 Jan 2026 11:14 AM (IST)
Updated Date: Wed, 14 Jan 2026 11:20 AM (IST)
ਪਰਗਟ ਸਿੰਘ, ਫਤਹਿਗੜ੍ਹ ਸਾਹਿਬ : ਬੁੱਧਵਾਰ ਤੜਕ ਸਵੇਰੇ ਜਿਲ੍ਹਾ ਕੋਰਟ ਕੰਪਲੈਕਸ ਸ਼੍ਰੀ ਫਤਿਹਗੜ੍ਹ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਹਲਚਲ ਦੇਖੀ ਗਈ ਤੇ ਕੰਪਲੈਕਸ ਅੰਦਰ ਸਰਚ ਅਭਿਆਨ ਚਲਾਇਆ ਗਿਆ । ਸੂਤਰਾ ਅਨੁਸਾਰ ਪੁਲਿਸ ਦੀ ਇਹ ਕਾਰਵਾਈ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਫਤਿਹਗੜ੍ਹ ਸਾਹਿਬ ਪੁਲਿਸ ਦੇ ਉੱਚ ਅਧਿਕਾਰੀ ਇਸ ਤੋਂ 26 ਜਨਵਰੀ ਨੂੰ ਲੈ ਕੇ ਇੱਕ ਰੂਟੀਨ ਚੈਕਿੰਗ ਦੱਸ ਰਹੇ ਹਨ ਅਤੇ ਇਸ ਧਮਕੀ ਨੂੰ ਅਫਵਾਹ ਦੱਸ ਰਹੇ ਹਨ।ਪੁਲਿਸ ਦੀ ਅਚਾਨਕ ਵਧੀ ਨਫਰੀ ਨਾਲ ਲੋਕਾਂ ਵਿੱਚ ਸਹਿਮ ਜਰੂਰ ਹੈ।
ਇਸ ਸਬੰਧੀ ਐਸਪੀ ਜਸਕੀਰਤ ਸਿੰਘ ਅਹੀਰ ਨੇ ਦੱਸਿਆ ਕਿ ਬੰਬ ਬਾਰੇ ਸੁਣਨ ਨੂੰ ਜਰੂਰ ਆਇਆ ਹੇ ਪਰ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ 26 ਜਨਵਰੀ ਦੇ ਸਬੰਧੀ ਵਿੱਚ ਚੈਕਿੰਗ ਕੀਤੀ ਗਈ ਹੈ ਤਾ ਕਿ ਸ਼ਰਾਰਤੀ ਅਨਸਰਾ ਤੇ ਪਹਿਲਾਂ ਹੀ ਨੱਥ ਪਾਈ ਜਾ ਸਕੇ।