ਸਾਹਿਤਕਾਰਾਂ ਦੀ ਮੈਂਬਰਸ਼ਿਪ ਵਧਾਉਣ ਸਬੰਧੀ ਹੋਈਆਂ ਵਿਚਾਰਾਂ
ਸਾਹਿਤਕਾਰਾਂ ਦੀ ਮੈਂਬਰਸ਼ਿਪ ਵਧਾਉਣ ਸਬੰਧੀ ਹੋਈਆਂ ਵਿਚਾਰਾਂ
Publish Date: Thu, 18 Sep 2025 05:23 PM (IST)
Updated Date: Thu, 18 Sep 2025 05:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਮੰਡੀ ਵਿਖੇ ਜ਼ਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਸਾਹਿਬ ਦੀ ਮਹੀਨੇਵਾਰ ਇਕੱਤਰਤਾ ਕਰਵਾਈ ਗਈ। ਇਸ ਮੌਕੇ ਅਵਤਾਰ ਸਿੰਘ ਪੁਆਰ, ਰਣਜੀਤ ਸਿੰਘ ਤੇ ਅਜਮੇਰ ਸਿੰਘ ਮਾਨ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਰਹੇ ਮੰਚ ਸੰਚਾਲਨ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਕੀਤਾ। ਸਭਾ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਵਿਦੇਸ਼ ਵਿੱਚ ਹੋਣ ਕਾਰਨ ਇਸ ਇਕੱਤਰਤਾ ਵਿੱਚ ਸ਼ਾਮਿਲ ਨਹੀਂ ਹੋ ਸਕੇ। ਇਸ ਮੌਕੇ ਲਿਖਾਰੀ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਲਿਖਾਰੀ ਸਭਾ ਨਾਲ ਹੋਰ ਸਾਹਿਤਕਾਰਾਂ ਨੂੰ ਜੋੜਨ ਤੇ ਮੈਂਬਰਸ਼ਿਪ ਵਧਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਸਭਾ ਦੀ ਮੀਟਿੰਗ ਵਿਚ ਪਹਿਲੀ ਵਾਰ ਸ਼ਾਮਿਲ ਹੋਏ ਸਿਮਰਨਜੀਤ ਸਿੰਘ, ਬਿਕਰਮਜੀਤ ਸਿੰਘ ਤੇ ਹਰਜਿੰਦਰ ਸਿੰਘ ਘੁੰਮਣ ਦਾ ਲਿਖਾਰੀ ਸਭਾ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਉੱਤੇ ਸਵਾਗਤ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਦੌਰਾਨ ਅਮਰਬੀਰ ਸਿੰਘ ਚੀਮਾ, ਬਲਤੇਜ ਸਿੰਘ ਬਠਿੰਡਾ, ਅਜਮੇਰ ਸਿੰਘ ਮਾਨ, ਹਰਜਿੰਦਰ ਸਿੰਘ ਘੁੰਮਣ, ਸਿਮਰਨਜੀਤ ਸਿੰਘ, ਸੁਖਵੰਤ ਸਿੰਘ, ਬਿਕਰਮਜੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ ਪੁਆਰ ਅਤੇ ਹਰਜਿੰਦਰ ਸਿੰਘ ਗੋਪਾਲੋਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਅਖੀਰ ਵਿਚ ਹਰਜਿੰਦਰ ਸਿੰਘ ਗੋਪਾਲੋਂ ਨੇ ਪੜ੍ਹੀਆਂ ਰਚਨਾਵਾਂ ਦੀ ਸਮੀਖਿਆ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸਭਾ ਦੀ ਮੈਂਬਰਸ਼ਿਪ ਵਧਾਉਣ ਸਬੰਧੀ ਕੀਤੀਆਂ ਵਿਚਾਰਾਂ ਲਈ ਵੀ ਬੁਲਾਰਿਆਂ ਦਾ ਧੰਨਵਾਦ ਕੀਤਾ।