ਗਊ ਰੱਖਿਆ ਦਲ ਨੇ ਗਊਆਂ ਦਾ ਭਰਿਆ ਟਰੱਕ ਪੁਲਿਸ ਹਵਾਲੇ ਕੀਤਾ
ਗਊ ਰੱਖਿਆ ਦਲ ਨੇ ਗਊਆਂ ਦਾ ਭਰਿਆ ਟਰੱਕ ਪੁਲਿਸ ਹਵਾਲੇ ਕੀਤਾ
Publish Date: Wed, 06 May 2026 05:20 PM (IST)
Updated Date: Wed, 06 May 2026 05:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗਊ ਰੱਖਿਆ ਦਲ ਵੱਲੋਂ ਬੀਤੀ ਦੇਰ ਰਾਤ ਗਊਆਂ ਦਾ ਭਰਿਆ ਟਰੱਕ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਵਾਸੀ ਪੁਰਾਣਾ ਰਾਜਪੁਰਾ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਸਮੇਤ ਗੋਤਮ ਸ਼ਰਮਾ ਵਾਸੀ ਖੰਨਾ ਆਪਣੀ ਕਾਰ ਵਿਚ ਖੰਨਾ ਤੋਂ ਰਾਜਪੁਰਾ ਨੂੰ ਜਾ ਰਹੇ ਸੀ, ਤਾਂ ਜਦੋ ਬੱਸ ਸਟੈਡ ਮੰਡੀ ਗੋਬਿੰਦਗੜ ਪਾਸ ਪੁੱਜੇ, ਤਾਂ ਵਕਤ ਕਰੀਬ ਸਾਢੇ 11 ਦਾ ਹੋਵੇਗਾ ਕਿ ਸਾਡੇ ਅੱਗੇ ਇਕ ਕੈਂਟਰ (ਟਰੱਕ) ਜਿਸ ਦੇ ਪਿੱਛੋਂ ਗਉਆ ਨਜ਼ਰ ਆ ਰਹੀਆ ਸਨ, ਤਾਂ ਆਪਣੀ ਗੱਡੀ ਉਨ੍ਹਾਂ ਦੇ ਕੈਂਟਰ ਅੱਗੇ ਲੱਗਾ ਕੇ ਉਕਤ ਕੈਂਟਰ ਨੂੰ ਰੋਕਿਆ ਤਾਂ ਕੈਂਟਰ ’ਚੋਂ ਜਿਉਂਦੀਆਂ ਗਊਆਂ ਤੇ ਛੋਟਾ ਜਿਊਂਦਾ ਵੱਛਾ ਸੀ, ਜਿਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੈਂਟਰ ਵਿਚ ਰਸੀਆ ਨਾਲ ਬੰਨ੍ਹਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਜਿਊਂਦੀਆਂ ਗਊਆਂ ਨੂੰ ਕੱਟਣ ਵੱਢਣ ਦੀ ਨੀਅਤ ਨਾਲ ਪੰਜਾਬ ਤੋ ਬਾਹਰ ਦੂਜੀ ਸਟੇਟ ਲਿਜਾਇਆ ਜਾ ਰਿਹਾ ਸੀ। ਜਦੋ ਲੋਕਾਂ ਦਾ ਇਕੱਠ ਹੋਇਆ ਤਾਂ ਉਕਤ ਟਰੱਕ ’ਚ ਸਵਾਰ ਦੋਵੇਂ ਵਿਅਕਤੀ ਮੌਕੇ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਅਸੀਂ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਾਂ ਅਤੇ ਗਊ ਨੂੰ ਮਾਤਾ ਦੀ ਤਰ੍ਹਾਂ ਪੂਜਦੇ ਹਾਂ। ਇਨ੍ਹਾਂ ਉਕਤ ਵਿਅਕਤੀਆਂ ਨੇ ਇਸ ਤਰ੍ਹਾਂ ਕਰ ਕੇ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਕਤ ਗਊਆਂ ਨੂੰ ਕਬਜ਼ੇ ’ਚ ਲੈ ਕੇ ਗਊਸ਼ਾਲਾ ਪਹੁੰਚਾਇਆ ਗਿਆ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।