- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀਆਂ ਦੇ ਲਾਰਿਆਂ ਕਾਰਨ ਜਿਹੜੀ ਪੁਦਸੰਬਰ-ਜਨਵਰੀ ਵਿੱਚ ਹੋਣੀ ਸੀ, ਉਹ ਹੁਣ ਮਾਰਚ ਦੀ ਅੱਤ ਦੀ ਗਰਮੀ (33-34 ਡਿਗਰੀ) ਵਿਚ ਹੋ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਚਾਰ ਵੱਡੇ ਨੁਕਸਾਨ ਹੋਏ ਹਨ, ਜਿਸ ਵਿਚ ਪਹਿਲਾਂ ਮਜ਼ਦੂਰੀ ਦਾ ਵਾਧੂ ਬੋਝ ਪੈ ਗਿਆ ਹੈ ਕਿਉਂਕਿ ਸਾਰੇ ਪੰਜਾਬ ਵਿਚ ਪੁਟਾਈ ਇੱਕੋ ਦਮ ਇਕੱਠੀ ਹੋਣ ਕਾਰਨ ਮਜ਼ਦੂਰਾਂ ਦੀ ਭਾਰੀ ਕਿੱਲ੍ਹਤ ਆ ਗਈ ਹੈ। ਪਿਛਲੇ ਸਾਲ ਜਿਹੜੀ ਪਟਾਈ 6,500 ਰੁਪਏ ਪ੍ਰਤੀ ਏਕੜ ਸੀ, ਉਹ ਹੁਣ 10,000 ਰੁਪਏ ਤੱਕ ਪਹੁੰਚ ਗਈ ਹੈ।

ਬ੍ਰਿਜ ਭੂਸਨ ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਵਿਚ ਇਸ ਸਾਲ ਆਲੂ ਦੀ ਖੇਤੀ ਕਰਨ ਵਾਲੇ ਕਿਸਾਨ ਅਜਿਹੇ ਗੰਭੀਰ ਆਰਥਿਕ ਸੰਕਟ ਵਿਚ ਫਸ ਗਏ ਹਨ, ਜਿਸ ਨੇ ਨਾ-ਸਿਰਫ਼ ਉਨ੍ਹਾਂ ਦੀ ਮੌਜੂਦਾ ਫ਼ਸਲ ਸਗੋਂ ਭਵਿੱਖ ਦੀ ਖੇਤੀ ’ਤੇ ਵੀ ਆਰਥਿਕ ਨੁਕਸਾਨ ਦੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਕਿਸਾਨਾਂ ਦੇ ਦੱਸਣ ਮੁਤਾਬਕ ਇਸ ਸੰਕਟ ਦਾ ਮੁੱਖ ਕਾਰਨ ਕੰਟਰੈਕਟ ਫਾਰਮਿੰਗ (ਠੇਕਾ ਅਧਾਰਤ ਖੇਤੀ) ਕਰਵਾਉਣ ਵਾਲੀਆਂ ਵੱਡੀਆਂ ਕੰਪਨੀਆਂ ਵੱਲੋਂ ਕੀਤੀ ਗਈ ਸ਼ਰੇਆਮ ਵਾਅਦਾ-ਖਿਲਾਫ਼ੀ ਹੈ।
ਨੁਕਸਾਨ ਦੀ ਵਜ੍ਹਾ ਹੈ ਕੰਪਨੀਆਂ ਦਾ ਵਾਅਦੇ ਤੋਂ ਮੁੱਕਰਨਾ
ਕੰਪਨੀਆਂ ਨੇ ਕਿਸਾਨਾਂ ਨਾਲ 9 ਤੋਂ 10 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਆਲੂ ਖ਼ਰੀਦਣ ਦਾ ਲਿਖਤੀ ਸਮਝੌਤਾ ਕੀਤਾ ਸੀ। ਨਿਯਮਾਂ ਮੁਤਾਬਕ ਦਸੰਬਰ ਮਹੀਨੇ 10 ਰੁਪਏ ਜਨਵਰੀ -ਫਰਵਰੀ ’ਚ ਸਾਢੇ 9 ਰੁਪਏ ਅਤੇ ਉਸ ਤੋਂ ਬਾਅਦ 9 ਰੁਪਏ ਦਾ ਰੇਟ ਤੈਅ ਸੀ ਪਰ ਮੰਦੇ ਦੇ ਡਰੋਂ ਕੰਪਨੀਆਂ ਨੇ ਦਸੰਬਰ ਵਿਚ ਖ਼ਰੀਦ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਅਤੇ ਕਿਸਾਨਾਂ ਨੂੰ ਜਨਵਰੀ-ਫਰਵਰੀ ਤੱਕ ਲਾਰੇ ਲਗਾ ਕੇ ਰੋਕੀ ਰੱਖਿਆ ਤੇ ਅੰਤ ਜਦੋਂ ਕਿਸਾਨਾਂ ਨੇ ਹਾਰ ਕੇ ਫਰਵਰੀ ਦੇ ਅੰਤ ਵਿਚ ਪੁਟਾਈ ਸ਼ੁਰੂ ਹੋਈ, ਤਾਂ ਕੰਪਨੀਆਂ ਆਪਣੇ ਇਕਰਾਰਨਾਮੇ ਤੋਂ ਮੁੱਕਰ ਗਈਆਂ। ਕਈ ਵੱਡੀਆਂ ਕੰਪਨੀਆਂ ਨੇ ਇੱਕ ਬੋਰੀ ਵੀ ਆਲੂ ਨਹੀਂ ਖ਼ਰੀਦਿਆ, ਜਦਕਿ ਕੁਝ ਨੇ 10 ਤੋਂ 30 ਫ਼ੀਸਦੀ ਤੱਕ ਦੇ ਭਾਰੀ ਕੱਟ ਲਗਾ ਕੇ ਅਤੇ ਤੈਅ ਕੀਮਤ ਤੋਂ ਬੇਹਦ ਘੱਟ ਰੇਟ ’ਤੇ ਮਾਲ ਚੁੱਕਿਆ।
ਕੰਪਨੀਆਂ ਦੇ ਲਾਰਿਆਂ ਕਾਰਨ ਹੋਇਆ ਕਿਸਾਨਾਂ ਦਾ ਬਹੁ-ਪੱਖੀ ਨੁਕਸਾਨ :
ਕੰਪਨੀਆਂ ਦੇ ਲਾਰਿਆਂ ਕਾਰਨ ਜਿਹੜੀ ਪੁਦਸੰਬਰ-ਜਨਵਰੀ ਵਿੱਚ ਹੋਣੀ ਸੀ, ਉਹ ਹੁਣ ਮਾਰਚ ਦੀ ਅੱਤ ਦੀ ਗਰਮੀ (33-34 ਡਿਗਰੀ) ਵਿਚ ਹੋ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਚਾਰ ਵੱਡੇ ਨੁਕਸਾਨ ਹੋਏ ਹਨ, ਜਿਸ ਵਿਚ ਪਹਿਲਾਂ ਮਜ਼ਦੂਰੀ ਦਾ ਵਾਧੂ ਬੋਝ ਪੈ ਗਿਆ ਹੈ ਕਿਉਂਕਿ ਸਾਰੇ ਪੰਜਾਬ ਵਿਚ ਪੁਟਾਈ ਇੱਕੋ ਦਮ ਇਕੱਠੀ ਹੋਣ ਕਾਰਨ ਮਜ਼ਦੂਰਾਂ ਦੀ ਭਾਰੀ ਕਿੱਲ੍ਹਤ ਆ ਗਈ ਹੈ। ਪਿਛਲੇ ਸਾਲ ਜਿਹੜੀ ਪਟਾਈ 6,500 ਰੁਪਏ ਪ੍ਰਤੀ ਏਕੜ ਸੀ, ਉਹ ਹੁਣ 10,000 ਰੁਪਏ ਤੱਕ ਪਹੁੰਚ ਗਈ ਹੈ। ਦੂਜਾ ਪੁਟਾਈ ਲੇਟ ਹੋਣ ਕਾਰਨ ਫ਼ਸਲ ਦੀ ਗੁਣਵੱਤਾ ਖ਼ਰਾਬ ਹੋ ਗਈ ਹੈ ਜਿਸ ਦਾ ਸਿੱਧਾ ਅਸਰ ਅਗਲੇ ਸਾਲ ਲਈ ਰੱਖੇ ਜਾਣ ਵਾਲੇ ਬੀਜ ’ਤੇ ਪਵੇਗਾ ਕਿਉਂਕਿ ਤੇਜ਼ ਧੁੱਪ ਵਿਚ ਪੁੱਟੇ ਹੋਏ ਆਲੂ ਦੀ ਚਮੜੀ ਸੜ ਰਹੀ ਹੈ ਤੇ ਨਾਲ ਹੀ ਕੋਲਡ ਸਟੋਰਾਂ ਵਿਚ ਇਕਦਮ ਭਾਰੀ ਰਸ਼ ਹੋਣ ਕਾਰਨ ਟਰਾਲੀਆਂ ਕਈ-ਕਈ ਦਿਨ ਧੁੱਪ ਵਿੱਚ ਖੜ੍ਹੀਆਂ ਰਹਿੰਦੀਆਂ ਹਨ, ਜਿਸ ਨਾਲ ਆਲੂ ਗਲਣ ਲੱਗ ਪਿਆ ਹੈ। ਤੀਜਾ ਨੁਕਸਾਨ ਆਲੂ ਦੀ ਪਟਾਈ ਲੇਟ ਹੋਣ ਕਾਰਨ ਮੱਕੀ ਦੀ ਬਿਜਾਈ ਪਛੜਣ ਕਾਰਨ ਹੋਵੇਗਾ ਕਿਉਂਕਿ ਹੁਣ ਜਿਹੜੀ ਮੱਕੀ ਬੀਜੀ ਜਾ ਰਹੀ ਹੈ ਉਹ ਬਰਸਾਤ ਦੇ ਸੀਜ਼ਨ ਵਿਚ ਪੱਕੇਗੀ, ਜਿਸ ਨਾਲ ਉਸ ਦਾ ਖ਼ਰਾਬ ਹੋਣਾ ਲਗਭਗ ਤੈਅ ਹੈ। ਚੌਥਾ ਨੁਕਸਾਨ ਪੁਟਾਈ ਇਕੱਠੀ ਹੋਣ ਕਾਰਨ ਇੱਕੋਦਮ ਭਾਰੀ ਮਾਤਰਾ ਵਿੱਚ ਆਲੂ ਮੰਡੀ ਵਿੱਚ ਆਉਣ ਕਾਰਨ ਮੰਗ ਤੇ ਪੂਰਤੀ ਦਾ ਸੰਤੁਲਨ ਵਿਗੜ ਗਿਆ ਹੈ, ਜਿਸ ਕਾਰਨ ਓਪਨ ਮਾਰਕੀਟ ਵਿੱਚ ਆਲੂ ਦਾ ਕੋਈ ਖ਼ਰੀਦਦਾਰ ਨਹੀਂ ਲੱਭ ਰਿਹਾ।
ਕੰਪਨੀਆਂ ਨੇ ਸਾਜ਼ਿਸ਼ ਤਹਿਤ ਕੀਤੀ ਠੱਗੀ
ਕਿਸਾਨਾਂ ਦਾ ਦੋਸ਼ ਹੈ ਕਿ ਕੰਪਨੀਆਂ ਨੇ ਠੱਗੀ ਮਾਰਨ ਲਈ ਪੂਰੀ ਤਿਆਰੀ ਕੀਤੀ ਸੀ ਕਿਉਂਕਿ ਉਨ੍ਹਾਂ ਵੱਲੋਂ ਕਿਸਾਨਾਂ ਤੋਂ ਤਾਂ ਇਕਰਾਰਨਾਮੇ 'ਤੇ ਦਸਤਖ਼ਤ ਕਰਵਾ ਲਏ ਗਏ ਅਤੇ ਸੁਰੱਖਿਆ ਵਜੋਂ 'ਬਲੈਂਕ ਚੈੱਕ' ਵੀ ਲੈ ਲਏ ਗਏ, ਪਰ ਕਿਸਾਨਾਂ ਨੂੰ ਇਕਰਾਰਨਾਮੇ ਦੀ ਕਾਪੀ ਨਹੀਂ ਦਿੱਤੀ। ਕਿਸਾਨਾਂ ਅਨੁਸਾਰ ਅੱਜ ਜਦੋਂ ਸੈਂਕੜੇ ਕਰੋੜਾਂ ਦੀ ਉਨ੍ਹਾਂ ਨਾਲ ਠੱਗੀ ਹੋ ਚੁੱਕੀ ਹੈ ਤਾਂ ਸਰਕਾਰੀ ਅਧਿਕਾਰੀ, ਰਾਜਨੀਤਕ ਆਗੂ ਏਥੋਂ ਤੱਕ ਕਿ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਵੀ ਇਸ ਲੁੱਟ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ ਤੇ ਕਿਸੇ ਵੀ ਜ਼ਿੰਮੇਵਾਰ ਧਿਰ ਨੇ ਕੰਪਨੀਆਂ ਵਿਰੁੱਧ ਕਾਨੂੰਨੀ ਕਾਰਵਾਈ ਜਾਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ। ਜੇ ਕਿਸਾਨ ਕੰਟਰੈਕਟ ਨਾ ਕਰਦੇ, ਤਾਂ ਉਹ ਦਸੰਬਰ ਵਿਚ ਆਪਣੀ ਫ਼ਸਲ ਵੇਚ ਕੇ ਘੱਟੋ-ਘੱਟ ਆਪਣੀ ਲਾਗਤ ਤਾਂ ਕੱਢ ਹੀ ਸਕਦੇ ਸਨ।