ਵਿਅਕਤੀ ਦੀ ਬੰਨ੍ਹ ਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਤਿੰਨ ਨਾਮਜ਼ਦ
ਵਿਅਕਤੀ ਦੀ ਬੰਨ੍ਹ ਕੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਤਿੰਨ ਨਾਮਜ਼ਦ
Publish Date: Sun, 26 Apr 2026 07:16 PM (IST)
Updated Date: Sun, 26 Apr 2026 07:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਪਿੰਡ ਹੱਲੋਤਾਲੀ ਵਿਖੇ ਧਰਨ ਕਢਵਾਉਣ ਲਈ ਆਏ ਇਕ ਵਿਅਕਤੀ ਦੀ ਕੁਝ ਵਿਅਕਤੀਆਂ ਵੱਲੋਂ ਮੋਟਰਸਾਈਕਲ ਚੋਰ ਸਮਝ ਕੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਢਿੱਡ ਵਿਚ ਦਰਦ ਰਹਿੰਦੇ ਕਾਰਨ ਉਹ ਪਿੰਡ ਹੱਲੋਤਾਲੀ ਦੇ ਸੁਖਦੇਵ ਕੋਲ ਉਸਦੀ ਮੋਟਰ ਤੇ ਧਰਨ ਕਢਵਾਉਣ ਲਈ ਆਇਆ ਸੀ। ਜਿੱਥੇ ਸੁਖਦੇਵ ਸਿੰਘ ਉਸ ਨੂੰ ਨਹੀਂ ਮਿਲਿਆ। ਵਾਪਸ ਤੁਰਨ ਸਮੇਂ ਉਸ ਨੇ ਗਲਤੀ ਨਾਲ ਆਪਣਾ ਮੋਟਰਸਾਈਕਲ ਸਮਝ ਕੇ ਕਿਸੇ ਹੋਰ ਦੇ ਮੋਟਰਸਾਈਕਲ ਨੂੰ ਚਾਬੀ ਲਾ ਲਈ ਤਾਂ ਨਾਲ ਖੜ੍ਹੇ ਰਾਜਵੀਰ ਸਿੰਘ ਨੇ ਰਾਮ ਸਿੰਘ ਅਤੇ ਸੁਖਦੇਵ ਸਿੰਘ ਨੂੰ ਆਵਾਜ਼ ਮਾਰੀ ਕਿ ਇਸ ਨੇ ਆਪਣਾ ਮੋਟਰਸਾਈਕਲ ਚੁੱਕ ਲਿਆ ਹੈ। ਜਿਸ ’ਤੇ ਉਕਤ ਅਤੇ ਦੇ ਤਿੰਨ ਹੋਰ ਨਾਮਲੂਮ ਵਿਅਕਤੀਆਂ ਨੇ ਉਸ ਨੂੰ ਜਾਮਣ ਦੇ ਦਰਖ਼ਤ ਨਾਲ ਬੰਨ੍ਹ ਕੇ ਡੰਡਿਆਂ ਨਾਲ ਉਸਦੀ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਰਾਜਵੀਰ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ ਅਤੇ ਦੋ ਤਿੰਨ ਹੋਰ ਨਾਮਾਲੂਮ ਵਿਅਕਤੀਆਂ ਵਿਰੁੱਧ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਮੂਲੇਪੁਰ ਦੀ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।