ਮੌਤ ਤੋਂ ਬਾਅਦ ਪਛਾਣ ਨੂੰ ਤਰਸ ਰਹੀ ਮ੍ਰਿਤਕ ਦੇਹ: ਰੇਲ ਹਾਦਸੇ 'ਚ ਜਾਨ ਗੁਆਉਣ ਵਾਲੇ ਨੌਜਵਾਨ ਦੀ ਨਹੀਂ ਹੋ ਸਕੀ ਸ਼ਨਾਖਤ
ਉਨ੍ਹਾਂ ਦੱਸਿਆ ਕਿ ਇਹ ਅਣਪਛਾਤਾ ਨੌਜਵਾਨ ਮੋਰਿੰਡਾ ਖਮਾਣੋ ਰੇਲਵੇ ਟਰੈਕ ਦੇ ਕਿਲੋਮੀਟਰ ਨੰਬਰ 51 ਦੇ ਪੁਆਇੰਟ 17, 18 'ਤੇ ਲੁਧਿਆਣਾ ਜਾ ਰਹੀ ਹੁਸ਼ਿਆਰਪੁਰ ਐਕਸਪ੍ਰੈਸ 11905 ਅੱਪ ਦੀ ਲਪੇਟ ਵਿੱਚ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
Publish Date: Thu, 30 Apr 2026 04:51 PM (IST)
Updated Date: Thu, 30 Apr 2026 04:58 PM (IST)
ਮੋਰਿੰਡਾ,ਖਮਾਣੋਂ, ਪੰਜਾਬੀ ਜਾਗਰਣ : ਰੇਲਵੇ ਪੁਲਿਸ ਨੂੰ ਪਿੰਡ ਪਨੈਚਾਂ ਦੇ ਨੇੜੇ ਮੋਰਿੰਡਾ ਖਮਾਣੋ ਰੇਲਵੇ ਟਰੈਕ 'ਤੇ ਇੱਕ ਲਗਪਗ 22 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਸ਼ਨਾਖਤ ਲਈ ਸਰਕਾਰੀ ਹਸਪਤਾਲ ਖਮਾਣੋ ਵਿਖੇ 72 ਘੰਟੇ ਲਈ ਮੋਰਚਰੀ ਵਿੱਚ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਕੀ ਮੋਰਿੰਡਾ ਦੇ ਇੰਚਾਰਜ ਏ.ਐਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਿਸ ਨੂੰ ਇਸ ਦੀ ਸੂਚਨਾ ਰੇਲਵੇ ਦੇ ਕੀ-ਮੈਨ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਅਣਪਛਾਤਾ ਨੌਜਵਾਨ ਮੋਰਿੰਡਾ ਖਮਾਣੋ ਰੇਲਵੇ ਟਰੈਕ ਦੇ ਕਿਲੋਮੀਟਰ ਨੰਬਰ 51 ਦੇ ਪੁਆਇੰਟ 17, 18 'ਤੇ ਲੁਧਿਆਣਾ ਜਾ ਰਹੀ ਹੁਸ਼ਿਆਰਪੁਰ ਐਕਸਪ੍ਰੈਸ 11905 ਅੱਪ ਦੀ ਲਪੇਟ ਵਿੱਚ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਰੇਲਵੇ ਚੌਕੀ ਇੰਚਾਰਜ ਏ.ਐਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਏ. ਐਸ. ਆਈ. ਰਘਵਿੰਦਰ ਸਿੰਘ ਵੱਲੋਂ ਬੀ.ਐਨ.ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਖਮਾਣੋ ਵਿਖੇ ਪਹਿਚਾਨ ਲਈ 72 ਘੰਟੇ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਨੇਪਾਲੀ ਕਿਸਮ ਦਾ ਲੱਗਦਾ ਹੈ ਅਤੇ ਉਸਦੇ ਅਸਮਾਨੀ ਰੰਗ ਦੀ ਕਮੀਜ਼ ਤੇ ਕਾਲੀ ਪੈਂਟ ਪਾਈ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਸਿਵਲ ਹਸਪਤਾਲ ਖਮਾਣੋ ਵਿਖੇ ਕੀਤੀ ਜਾ ਸਕਦੀ।