ਫਤਿਹਗੜ੍ਹ ਸਾਹਿਬ 'ਚ ਵਾਪਰਿਆ ਭਿਆਨਕ ਹਾਦਸਾ, ਵਿਸਾਖੀ ਮੇਲੇ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ; 8 ਦੀ ਮੌਤ
ਖਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵਲੋਂ ਪਿੰਡ ਹਿੰਮਤਪੁਰਾ ’ਚ ਹੋਏ ਸੜਕ ਹਾਦਸੇ ਵਿਚ ਰਣਜੀਤ ਕੌਰ ਪਤਨੀ ਬਲਜੀਤ ਕੌਰ, ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਲਖਵੀਰ ਸਿੰਘ ਪੁੱਤਰ ਚਰਮੇਲ ਸਿੰਘ, ਹਰਵੀਰ ਸਿੰਘ ਪੁੱਤਰ ਚਰਮੇਲ ਸਿੰਘ, ਪਰਦੀਪ ਕੌਰ ਪਤਨੀ ਗੁਰਸੇਵਕ ਸਿੰਘ ਵਾਸੀਆਨ ਮੈਣ ਮਾਜਰੀ, ਗ੍ਰੰਥੀ ਇਕਬਾਲ ਸਿੰਘ ਅਤੇ ਪਿੰਡ ਕਜੱਲ ਮਾਜਰਾ ਵਾਸੀ ਕੁਲਵਿੰਦਰ ਸਿੰਘ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
Publish Date: Wed, 15 Apr 2026 08:01 AM (IST)
Updated Date: Wed, 15 Apr 2026 11:52 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾ: ਦੇਰ ਰਾਤ ਚੁੰਨੀ ਮੋਰਿੰਡਾ ਮਾਰਗ 'ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਵਿਖੇ ਸ਼ਰਧਾਲੂਆਂ ਦੀ ਬੱਸ ਪਲਟਣ ਨਾਲ 8 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਇਕ ਪਿੰਡ ਮੈਣ ਮਾਜਰੀ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈ ਸੀ, ਜੋ ਮੰਗਲਵਾਰ ਰਾਤ ਵਾਪਸੀ ਮੌਕੇ ਕਰੀਬ 10 ਵਜੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਖਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵਲੋਂ ਪਿੰਡ ਹਿੰਮਤਪੁਰਾ ’ਚ ਹੋਏ ਸੜਕ ਹਾਦਸੇ ਵਿਚ ਰਣਜੀਤ ਕੌਰ ਪਤਨੀ ਬਲਜੀਤ ਕੌਰ, ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਲਖਵੀਰ ਸਿੰਘ ਪੁੱਤਰ ਚਰਮੇਲ ਸਿੰਘ, ਹਰਵੀਰ ਸਿੰਘ ਪੁੱਤਰ ਚਰਮੇਲ ਸਿੰਘ, ਪਰਦੀਪ ਕੌਰ ਪਤਨੀ ਗੁਰਸੇਵਕ ਸਿੰਘ ਵਾਸੀਆਨ ਮੈਣ ਮਾਜਰੀ, ਗ੍ਰੰਥੀ ਇਕਬਾਲ ਸਿੰਘ ਅਤੇ ਪਿੰਡ ਕਜੱਲ ਮਾਜਰਾ ਵਾਸੀ ਕੁਲਵਿੰਦਰ ਸਿੰਘ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਵਿਚ ਹਰਵੀਰ ਸਿੰਘ, ਪਰਦੀਪ ਕੌਰ ਤੇ ਕੁਲਵਿੰਦਰ ਸਿੰਘ ਦੀ ਲਾਸ਼ ਮੋਰਿੰਡਾ ਅਤੇ ਲਖਵੀਰ ਸਿੰਘ ਤੇ ਜਗਵਿੰਦਰ ਸਿੰਘ ਦੀ ਲਾਸ਼ ਬਸੀ ਪਠਾਣਾਂ, ਇਕਬਾਲ ਸਿੰਘ ਗ੍ਰੰਥੀ ਦੀ ਲਾਸ਼ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲਾਂ ਦੇ ਮੋਰਚਰੀ ਰੂਮ ਵਿਚ ਰਖਵਾਈ ਗਈ ਹੈ, ਜਦਕਿ ਰਣਜੀਤ ਕੌਰ ਦੀ ਲਾਸ਼ ਪੀ ਜੀ ਆਈ ਚੰਡੀਗੜ੍ਹ ਦੇ ਮੋਰਚਰੀ ਰੂਮ ਵਿਚ ਰੱਖੀ ਗਈ ਹੈ। ਇਸ ਹਾਦਸੇ ਵਿਚ ਜ਼ਖਮੀ ਸ਼ਰਧਾਲੂਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੈਨ ਮਾਜਰੀ ਨੇੜੇ ਹੋਏ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਸੂਚੀ
![naidunia_image]()
ਜ਼ਖ਼ਮੀਆਂ ਦੇ ਨਾਮ...
ਫਤਿਹਗੜ੍ਹ ਸਾਹਿਬ ਵਿਖੇ ਹੋਏ ਸੜਕ ਹਾਦਸੇ ਤੋਂ ਬਾਅਦ ਮੋਰਿੰਡਾ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਸ਼ਰਧਾਲੂਆਂ ਵਿੱਚ ਜਸਕੀਰਤ ਕੌਰ (22), ਹਰਪ੍ਰੀਤ ਕੌਰ (25), ਦਰਸ਼ਨਾ ਦੇਵੀ (50), ਕੁਲਵਿੰਦਰ ਕੌਰ (18), ਰੰਜੂ ਬਾਲਾ (37), ਬਲਜੀਤ ਸਿੰਘ (55), ਦਲਦੀਪ ਕੌਰ (70), ਜਸਵੀਰ ਕੌਰ (50), ਦਰਸ਼ਨ ਸਿੰਘ (60), ਰਣਜੀਤ ਕੌਰ (45), ਵਰਿੰਦਰ ਸਿੰਘ (35) ਅਤੇ ਮਲਕੀਤ ਕੌਰ (50) ਸ਼ਾਮਲ ਹਨ। ਇਹਨਾਂ ਵਿੱਚੋਂ ਛੇ ਜ਼ਖ਼ਮੀਆਂ ਨੂੰ ਪੀ.ਜੀ.ਆਈ. (PGI) ਰੈਫਰ ਕੀਤਾ ਗਿਆ ਹੈ।