ਐਮਜੀ ਅਸ਼ੋਕਾ ਗਰਲਜ਼ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਐਮਜੀ ਅਸ਼ੋਕਾ ਗਰਲਜ਼ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Tue, 12 May 2026 06:04 PM (IST)
Updated Date: Tue, 12 May 2026 06:06 PM (IST)

ਫ਼ੋਟੋ ਫ਼ਾਈਲ : 8 ਐੱਮਜੀ ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਦੀਆਂ ਚੰਗੇ ਨੰਬਰ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਅਧਿਆਪਕ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਐਮਜੀ ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਦੀਆਂ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੇ ਸੈਸ਼ਨ 2025-26 ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਪ੍ਰੀਖਿਆ ਦੇਣ ਵਾਲੀਆਂ ਕੁੱਲ 62 ਵਿਦਿਆਰਥਣਾਂ ’ਚੋਂ 10 ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਨ੍ਹਾਂ ਵਿਚ ਜਾਨਵੀ ਨੇ 92.46 ਫੀਸਦੀ, ਹੀਨਾ ਨੇ 90.46 ਫੀਸਦੀ, ਅਮਨਦੀਪ ਨੇ 90.38 ਫੀਸਦੀ ਅਤੇ ਹਰਸ਼ਦੀਪ ਨੇ 90.24 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀਏ ਰਾਜੀਵ ਦੱਤਾ ਨੇ ਕਿਹਾ ਕਿ ਲਗਾਤਾਰ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀ ਹੀ ਆਪਣੇ ਸੁਪਨੇ ਸਾਕਾਰ ਕਰਦੇ ਹਨ। ਉਪ ਪ੍ਰਧਾਨ ਪ੍ਰੋ. ਅਸ਼ੋਕ ਸੂਦ ਨੇ ਵਿਦਿਆਰਥਣਾਂ ਦੀ ਕਾਮਯਾਬੀ ਨੂੰ ਉਨ੍ਹਾਂ ਦੇ ਅਨੁਸ਼ਾਸਨ ਤੇ ਸਹੀ ਰਹਿਨੁਮਾਈ ਦਾ ਪ੍ਰਤੀਕ ਦੱਸਿਆ। ਮੈਨੇਜਰ ਰਾਜੀਵ ਅਗਰਵਾਲ ਨੇ ਕਿਹਾ ਕਿ ਇਹ ਨਤੀਜਾ ਸਕੂਲ ਦੀ ਗੁਣਵੱਤਾ ਭਰੀ ਸਿੱਖਿਆ ਅਤੇ ਸਟਾਫ਼ ਦੀ ਸਮਰਪਿਤ ਸੇਵਾ ਦਾ ਨਤੀਜਾ ਹੈ। ਇਸ ਮੌਕੇ ਕੈਸ਼ੀਅਰ ਸੁਭਾਸ਼ ਸੂਦ ਅਤੇ ਸਾਬਕਾ ਮੈਨੇਜਰ ਐਨਕੇ ਸੂਦ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉੱਚੇ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਆ।