ਅਮਲੋਹ ’ਚ ਝੋਨੇ ਦੀ ਖ਼ਰੀਦ ਲਈ ਪ੍ਰਬੰਧ ਨਾਕਾਫ਼ੀ: ਰਾਜੂ ਖੰਨਾ
ਅਮਲੋਹ ’ਚ ਝੋਨੇ ਦੀ ਖ਼ਰੀਦ ਲਈ ਪ੍ਰਬੰਧ ਨਾਕਾਫ਼ੀ: ਅਕਾਲੀ ਆਗੂ
Publish Date: Thu, 18 Sep 2025 05:57 PM (IST)
Updated Date: Thu, 18 Sep 2025 05:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਸਰਕਾਰ ’ਤੇ ਝੋਨੇ ਦੀ ਖਰੀਦ ਲਈ ਨਾਕਾਫ਼ੀ ਪ੍ਰਬੰਧਾਂ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ 16 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਅਨਾਜ ਮੰਡੀਆਂ ’ਚ ਸਫ਼ਾਈ ਅਤੇ ਸਹੂਲਤਾਂ ਦੀ ਕਮੀ ਹੈ। ਪਿੰਡ ਸਮਸ਼ਪੁਰ ਤੇ ਬੁੱਗਾ ਕਲਾਂ ਵਿਖੇ ਬਲਾਕ ਸੰਮਤੀ ਜ਼ੋਨ ਮੀਟਿੰਗਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਅਮਲੋਹ ਦੀ ਮੁੱਖ ਅਨਾਜ ਮੰਡੀ ’ਚ ਸੀਵਰੇਜ ਦਾ ਗੰਦਾ ਪਾਣੀ ਅਤੇ ਮੱਛਰਾਂ ਦੀ ਭਰਮਾਰ ਕਿਸਾਨਾਂ ਲਈ ਮੁਸੀਬਤ ਬਣੀ ਹੋਈ ਹੈ। ਉਨ੍ਹਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ, ਮੰਡੀ ਅਫ਼ਸਰ ਅਤੇ ਐੱਸਡੀਐੱਮ ਅਮਲੋਹ ਨੂੰ ਮੰਡੀਆਂ ’ਚ ਸੁੱਖ-ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਮੱਸਿਆ ਨਾ ਝੱਲਣੀ ਪਵੇ। ਇਸ ਦੌਰਾਨ ਰਾਜੂ ਖੰਨਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵਰਕਰਾਂ ਨੂੰ ਤਿਆਰ ਰਹਿਣ ਅਤੇ ਸਾਫ਼-ਸੁਥਰੇ ਉਮੀਦਵਾਰ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ’ਚ ਬੂਥ ਪੱਧਰ ’ਤੇ ਕਮੇਟੀਆਂ ਬਣਾਉਣ ’ਤੇ ਜ਼ੋਰ ਦਿੱਤਾ। ਮੀਟਿੰਗਾਂ ਵਿਚ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਮਛਰਾਈ, ਸਰਕਲ ਪ੍ਰਧਾਨ ਜਥੇਦਾਰ ਹਰਿੰਦਰ ਸਿੰਘ ਦੀਵਾ, ਜਸਵਿੰਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਪੰਮੀ ਸਮਸ਼ਪੁਰ, ਚਮਕੌਰ ਸਿੰਘ ਤੰਦਾਬੱਧਾ, ਹਰਬੰਸ ਸਿੰਘ ਚੌਬਦਾਰਾ,ਜਗਤਾਰ ਸਿੰਘ ਜੱਗੀ ਬੁੱਗਾ, ਭਗਵੰਤ ਸਿੰਘ ਗੱਗੀ ਸਰਪੰਚ, ਪ੍ਰਕਾਸ਼ ਸਿੰਘ ਸਾਬਕਾ ਸਰਪੰਚ,ਹਰਪਾਲ ਸਿੰਘ ਪਾਲੀ, ਜਥੇਦਾਰ ਸੱਜਣ ਸਿੰਘ ਚੌਬਦਾਰਾ, ਜੀਤੀ ਸਮਸ਼ਪੁਰ, ਕੁਲਦੀਪ ਸਿੰਘ, ਸੋਨੀ ਕੌਲਗੜ, ਜਥੇਦਾਰ ਰਣਜੀਤ ਸਿੰਘ ਪਹੇੜੀ, ਗੁਰਪ੍ਰੀਤ ਸਿੰਘ ਕੌਲਗੜ੍ਹ, ਨਿਰਭੈ ਸਿੰਘ ਲਾਡਪੁਰ, ਦਵਿੰਦਰਜੀਤ ਸਿੰਘ ਮੀਆਂਪੁਰ, ਨੀਟਾ ਪਹੇੜੀ,ਪੁਸ਼ਪਿੰਦਰ ਸਿੰਘ ਸਿੱਧੂ, ਲਵਪ੍ਰੀਤ ਸਿੰਘ ਬੁੱਗਾ, ਰੌਸ਼ਨ ਖਾਂ, ਕੇਵਲ ਖਾ ਧਰਮਗੜ੍ਹ, ਗੁਲਜ਼ਾਰ ਸਿੰਘ ਬੁੱਗਾ, ਪਵਿੱਤਰ ਸਿੰਘ, ਭਿੰਦਰ ਸਿੰਘ ਤੰਦਾਬੱਧਾ, ਨਿਰਮਲ ਸਿੰਘ ਸਾਬਕਾ ਸਰਪੰਚ ਧਰਮਗੜ੍ਹ, ਨਰਿੰਦਰ ਸਿੰਘ ਗਰੇਵਾਲ, ਯੂਥ ਆਗੂ ਹਰਪਾਲ ਸਿੰਘ ਲਾਡਪੁਰ, ਬਾਵਾ ਸਿੰਘ ਸਮਸ਼ਪੁਰ, ਗੁਰਪ੍ਰੀਤ ਸਿੰਘ ਗੁਰਾ, ਸੱਜਣ ਸਿੰਘ ਸਾਬਕਾ ਸਰਪੰਚ ਤੰਦਾਬੱਧਾ, ਬਲਜਿੰਦਰ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।