ਪਿੰਡ ਟਿੱਬੀ ’ਚ 3 ਮੱਝਾਂ ਚੋਰੀ
ਪਿੰਡ ਟਿੱਬੀ ਵਿੱਚ 3 ਮੱਝਾਂ ਅਤੇ ਕੱਟੇ ਚੋਰੀ
Publish Date: Tue, 16 Sep 2025 06:16 PM (IST)
Updated Date: Tue, 16 Sep 2025 06:17 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਪੁਲਿਸ ਨੇ ਜਸਪਾਲ ਸਿੰਘ ਵਾਸੀ ਪਿੰਡ ਟਿੱਬੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਤਿੰਨ ਮੱਝਾਂ ਤੇ ਕੱਟੇ ਚੋਰੀ ਕਰ ਲੈਂਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਜਸਪਾਲ ਸਿੰਘ ਨੇ ਦੋਸ਼ ਲਗਾਇਆ ਕਿ 14 ਤੇ 15 ਸਤੰਬਰ ਦੀ ਰਾਤ ਨੂੰ ਉਸ ਦੀਆਂ ਤਿੰਨ ਮੱਝਾਂ ਤੇ ਕੱਟੇ ਚੋਰੀ ਹੋ ਗਏ ਹਨ। ਜਸਪਾਲ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਚੋਰ ਮੱਝਾਂ ਨੂੰ ਉਸ ਦੇ ਘਰ ਤੋਂ 100-150 ਮੀਟਰ ਪੈਦਲ ਲਿਆਉਣ ਤੋਂ ਬਾਅਦ ਕਿਸੇ ਵਾਹਣ ਵਿਚ ਲੱਦ ਕੇ ਲੈ ਗਏ। ਪੁਲਿਸ ਨੇ ਮਾਮਲਾ ਜਾਰੀ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।