ਡਾਲਫਿਨ ਕਾਲਜ ਚੁੰਨੀ ਵਿਖੇ ਰੁਜ਼ਗਾਰ ਕੈਂਪ ਦੌਰਾਨ 15 ਬਿਨੈਕਾਰ ਦੀ ਹੋਈ ਚੋਣ
ਡਾਲਫਿਨ ਕਾਲਜ ਚੁੰਨੀ ਵਿਖੇ ਰੋਜ਼ਗਾਰ ਕੈਂਪ ਦੌਰਾਨ 15 ਪ੍ਰਾਰਥੀਆਂ ਦੀ ਹੋਈ ਚੋਣ
Publish Date: Wed, 20 May 2026 05:05 PM (IST)
Updated Date: Wed, 20 May 2026 05:07 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਡਾਲਫਿਨ ਕਾਲਜ ਚੁੰਨੀ ਦੇ ਵਿਸ਼ੇਸ਼ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਇਕ ਰੋਜ਼ਾ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵੱਖ-ਵੱਖ ਯੋਗਤਾਵਾਂ ਵਾਲੇ 15 ਬਿਨੈਕਾਰਾਂ ਦੀ ਰੁਜ਼ਗਾਰ ਲਈ ਸਫ਼ਲਤਾਪੂਰਵਕ ਚੋਣ ਕੀਤੀ ਗਈ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਇਹ ਕੈਂਪ ਲਗਾਇਆ ਗਿਆ ਸੀ। ਕੈਂਪ ਵਿਚ ਦੋ ਨਾਮਵਰ ਕੰਪਨੀਆਂ ‘ਡਿਜੀਟੈਕ’ ਅਤੇ ‘ਸਵਿਗੀ’ ਵੱਲੋਂ ਸ਼ਿਰਕਤ ਕੀਤੀ ਗਈ। ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਪਹੁੰਚੇ ਹੋਏ ਉਮੀਦਵਾਰਾਂ ਦੇ ਇੰਟਰਵਿਊ ਲਏ ਗਏ, ਜਿਸ ਉਪਰੰਤ ਯੋਗਤਾ ਦੇ ਆਧਾਰ ’ਤੇ 15 ਹੋਣਹਾਰ ਬਿਨੈਕਾਰ ਨੂੰ ਨੌਕਰੀ ਲਈ ਚੁਣਿਆ ਗਿਆ। ਕਾਲਜ ਪ੍ਰਸ਼ਾਸਨ ਨੇ ਚੁਣੇ ਗਏ ਸਾਰੇ ਬਿਨੈਕਾਰਾਂ ਨੂੰ ਵਧਾਈ ਦਿੱਤੀ।