ਜਾਗੋ 'ਚ ਹੋਈ ਤਕਰਾਰ ਦਾ ਵਿਆਹ 'ਚ ਲਿਆ ਬਦਲਾ, ਇਕ ਦੋਸਤ ਨੇ ਬਾਹਾਂ ਫੜੀਆਂ ਤੇ ਦੂਜੇ ਨੇ ਕਿਰਚ ਨਾਲ ਕੀਤੇ ਵਾਰ, ਨੌਜਵਾਨ ਦੀ ਥਾਈਂ ਮੌਤ
ਮ੍ਰਿਤਕ ਦੇ ਪਿਤਾ ਗੁਰਪਿਆਰ ਸਿੰਘ ਅਤੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਉਹ ਵਿਆਹ ਸਮਾਗਮ 'ਚ ਗਏ ਹੋਏ ਸੀ ਜਿੱਥੇ ਦਿਲਪ੍ਰੀਤ ਖਾਣਾ ਖਾ ਰਿਹਾ ਸੀ ਤਾਂ ਉਸ ਦਾ ਇਕ ਦੋਸਤ ਆਇਆ ਜਿਸ ਨੇ ਉਸ ਨੂੰ ਆਪਣੇ ਨਾਲ ਬਾਹਰ ਲੈ ਗਿਆ। ਕੁਝ ਦੇਰ ਬਾਅਦ ਉਹ ਤੜਫਦਾ ਹੋਇਆ ਅੰਦਰ ਆਇਆ ਜਦੋਂ ਅਸੀਂ ਦੇਖਿਆ ਕਿ ਉਸਦੇ ਕਿਰਚ ਨਾਲ ਵਾਰ ਕੀਤੇ ਗਏ ਸਨ।
Publish Date: Wed, 11 Feb 2026 03:51 PM (IST)
Updated Date: Wed, 11 Feb 2026 04:50 PM (IST)
ਸ਼ਿਵ ਸ਼ਰਮਾ, ਪੰਜਾਬੀ ਜਾਗਰਣ ਫ਼ਰੀਦਕੋਟ : ਫਰੀਦਕੋਟ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੋਸਤਾਂ ਵੱਲੋਂ ਹੀ ਆਪਣੇ ਇਕ ਦੋਸਤ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਦੇ ਦੋਸਤ ਦਾ ਵਿਆਹ ਸੀ ਤੇ ਉੱਥੇ ਉਸਦੇ ਕੁਝ ਹੋਰ ਸਾਥੀ ਵੀ ਸ਼ਾਮਲ ਹੋਏ ਸਨ। ਦੱਸਿਆ ਜਾ ਰਿਹਾ ਕਿ ਵਿਆਹ ਤੋਂ ਇਕ ਦਿਨ ਪਹਿਲਾ ਦਿਲਪ੍ਰੀਤ ਸਿੰਘ ਦੀ ਖੁਸ਼ਪ੍ਰੀਤ ਸਿੰਘ ਨਾਂ ਦੇ ਲੜਕੇ ਨਾਲ ਮਾਮੂਲੀ ਤਕਰਾਰ ਹੋਇਆ ਸੀ ਜੋ ਕਿ ਉਸਦਾ ਹੀ ਦੋਸਤ ਸੀ। ਜਿਸ ਦੀ ਰੰਜਿਸ਼ ਖੁਸ਼ਪ੍ਰੀਤ ਸਿੰਘ ਵਲੋਂ ਆਪਣੇ ਦਿਲ 'ਚ ਰੱਖੀ ਗਈ ਅਤੇ ਬੀਤੇ ਕੱਲ੍ਹ ਜਦੋਂ ਫਰੀਦਕੋਟ ਦੇ ਇਕ ਮੈਰਿਜ ਪੈਲੇਸ 'ਚ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਰੋਟੀ ਖਾਂਦੇ ਹੋਏ ਦਿਲਪ੍ਰੀਤ ਸਿੰਘ ਨੂੰ ਖੁਸ਼ਪ੍ਰੀਤ ਸਿੰਘ ਅਤੇ ਉਸ ਦੇ ਦੂਸਰੇ ਸਾਥੀ ਨੇ ਪੈਲਸ ਤੋਂ ਬਾਹਰ ਬੁਲਾਇਆ ਜਿੱਥੇ ਉਸ ਦੇ ਇਕ ਦੋਸਤ ਨੇ ਉਸਦੀਆਂ ਬਾਹਾਂ ਫੜੀਆਂ ਤੇ ਦੂਜੇ ਵੱਲੋਂ ਉਸ 'ਤੇ ਕਿਰਚ ਨਾਲ ਵਾਰ ਕੀਤੇ ਗਏ। ਦਿਲਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਗੁਰਪਿਆਰ ਸਿੰਘ ਅਤੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਉਹ ਵਿਆਹ ਸਮਾਗਮ 'ਚ ਗਏ ਹੋਏ ਸੀ ਜਿੱਥੇ ਦਿਲਪ੍ਰੀਤ ਖਾਣਾ ਖਾ ਰਿਹਾ ਸੀ ਤਾਂ ਉਸ ਦਾ ਇਕ ਦੋਸਤ ਆਇਆ ਜਿਸ ਨੇ ਉਸ ਨੂੰ ਆਪਣੇ ਨਾਲ ਬਾਹਰ ਲੈ ਗਿਆ। ਕੁਝ ਦੇਰ ਬਾਅਦ ਉਹ ਤੜਫਦਾ ਹੋਇਆ ਅੰਦਰ ਆਇਆ ਜਦੋਂ ਅਸੀਂ ਦੇਖਿਆ ਕਿ ਉਸਦੇ ਕਿਰਚ ਨਾਲ ਵਾਰ ਕੀਤੇ ਗਏ ਸਨ। ਜਦੋਂ ਬਾਹਰ ਆਏ ਤਦ ਤਕ ਦੋਨੋਂ ਲੜਕੇ ਆਪਣੀ ਗੱਡੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੈਲੇਸ ਦੇ ਸੀਸੀਟੀਵੀ ਕੈਮਰਿਆਂ 'ਚ ਸਾਫ ਸਾਹਮਣੇ ਆਇਆ ਕਿ ਦਿਲਪ੍ਰੀਤ ਦੇ ਦੋਵਾਂ ਸਾਥੀਆਂ 'ਚੋਂ ਇੱਕ ਨੇ ਦਿਲਪ੍ਰੀਤ ਦੀਆਂ ਬਾਹਾਂ ਫੜੀਆਂ ਤੇ ਦੂਜੇ ਨੇ ਉਸ 'ਤੇ ਲਗਾਤਾਰ ਕਿਰਚਾਂ ਦੇ ਵਾਰ ਕੀਤੇ ਜਿਸ ਨਾਲ ਉਹ ਡਿੱਗ ਪਿਆ ਤੇ ਜਦੋਂ ਭੱਜ ਕੇ ਸਾਡੇ ਕੋਲ ਆਇਆ ਤਾਂ ਅਸੀਂ ਉਸਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲੈ ਗਏ ਪਰ ਉਸਦੀ ਥੋੜ੍ਹੀ ਦੇਰ ਬਾਅਦ ਹੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।