ਪੁਲਿਸ ਮਹਿਕਮੇ 'ਚ ਮਚੀ ਹਲਚਲ: ਮੋਟੀ ਰਕਮ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ASI, ਜਾਣੋ ਪੂਰਾ ਮਾਮਲਾ
ਵਿਜਿਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰਦਿਆਂ ਥਾਣਾ ਜੈਤੋ ’ਚ ਤਾਇਨਾਤ ਏਐੱਸਆਈ ਹਰਪਾਲ ਸਿੰਘ ਨੂੰ 73,500 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਟਿੱਬੀ ਸਾਹਿਬ ਰੋਡ ਜੈਤੋ ਵਾਸੀ ਮਹਿਲਾ ਗੁਰਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਜਾਣਕਾਰੀ ਅਨੁਸਾਰ, ਥਾਣਾ ਜੈਤੋ ਦੀ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਦੇ ਪਤੀ ਲਖਵੀਰ ਸਿੰਘ ਉਰਫ਼ ਲੱਕੀ ਅਤੇ ਸਾਸ ਜਸਵੀਰ ਕੌਰ ਨੂੰ ਪਾਬੰਦੀ ਵਾਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
Publish Date: Tue, 21 Apr 2026 09:02 AM (IST)
Updated Date: Tue, 21 Apr 2026 09:03 AM (IST)
ਸੰਵਾਦ ਸਹਿਯੋਗੀ, ਜਾਗਰਣ, ਫਰੀਦਕੋਟ : ਵਿਜਿਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰਦਿਆਂ ਥਾਣਾ ਜੈਤੋ ’ਚ ਤਾਇਨਾਤ ਏਐੱਸਆਈ ਹਰਪਾਲ ਸਿੰਘ ਨੂੰ 73,500 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਟਿੱਬੀ ਸਾਹਿਬ ਰੋਡ ਜੈਤੋ ਵਾਸੀ ਮਹਿਲਾ ਗੁਰਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਜਾਣਕਾਰੀ ਅਨੁਸਾਰ, ਥਾਣਾ ਜੈਤੋ ਦੀ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਦੇ ਪਤੀ ਲਖਵੀਰ ਸਿੰਘ ਉਰਫ਼ ਲੱਕੀ ਅਤੇ ਸਾਸ ਜਸਵੀਰ ਕੌਰ ਨੂੰ ਪਾਬੰਦੀ ਵਾਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ’ਚ ਪੁਲਿਸ ਨੇ ਦੋਹਾਂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਹੇਠ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਇਸਦੇ ਬਾਅਦ ਹੋਰ ਗੁਰਪ੍ਰੀਤ ਕੌਰ ਨੇ ਵਿਜਿਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਕਤ ਮਾਮਲੇ ਦੀ ਜਾਂਚ ਅਧਿਕਾਰੀ ਏਐੱਸਆਈ ਹਰਪਾਲ ਸਿੰਘ ਨੇ ਉਸ ਨੂੰ ਵੀ ਇਸ ਮਾਮਲੇ ’ਚ ਫਸਾਉਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਚਾਉਣ ਲਈ ਉਸਨੇ ਉਸਨੂੰ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਜਿਸ ’ਤੇ ਕਾਰਵਾਈ ਕਰਦਿਆਂ ਐੱਸਐੱਸਪੀ ਵਿਜੀਲੈਂਸ ਫਿਰੋਜ਼ਪੁਰ ਜਗਤਪਰੀਤ ਸਿੰਘ ਦੇ ਨਿਰਦੇਸ਼ਾਂ 'ਤੇ ਡੀਐੱਸਪੀ ਵਿਜੀਲੈਂਸ ਫਰੀਦਕੋਟ ਵਿਨੋਦ ਕੁਮਾਰ ਅਤੇ ਇੰਸਪੈਕਟਰ ਸੰਦੀਪ ਸਿੰਘ ਦੀ ਅਗਵਾਈ ’ਚ ਟੀਮ ਨੇ ਜਾਲ ਬਿਛਾਇਆ।
ਏਸਪੀ ਵਿਜੀਲੈਂਸ ਦੇ ਮੁਤਾਬਕ ਦੋਸ਼ੀ ਏਐੱਸਆਈ ਵੱਲੋਂ 40 ਹਜ਼ਾਰ ਦੀ ਪਹਿਲੀ ਕਿਸ਼ਤ ਵਸੂਲ ਕੀਤੀ ਜਾ ਚੁੱਕੀ ਸੀ ਅਤੇ ਸੋਮਵਾਰ ਨੂੰ ਉਸ ਨੂੰ 33,500 ਰੁਪਏ ਵਸੂਲਦੇ ਹੋਏ ਰੰਗੇ ਹੱਥਾਂ ਫੜਿਆ ਗਿਆ। ਇਸ ਤਰ੍ਹਾਂ ਪੁਲਿਸ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਏਐੱਸਆਈ ਹਰਪਾਲ ਸਿੰਘ ਨੂੰ 73,500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।