ਮੋਹਨ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ
ਅਕਾਲੀ ਆਗੂ ਮੋਹਨ ਸਿੰਘ ਮੱਤਾ ਨੂੰ ਸਦਮਾਂ, ਪਤਨੀ ਦੀ ਮੌਤ
Publish Date: Thu, 16 Oct 2025 06:06 PM (IST)
Updated Date: Thu, 16 Oct 2025 06:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਅਕਾਲੀ ਆਗੂ ਮੋਹਨ ਸਿੰਘ ਮੱਤਾ ਦੇ ਹਮਸਫ਼ਰ ਮਾਤਾ ਪ੍ਰੀਤਮ ਕੌਰ ਮੱਤਾ (70) ਸੰਖੇਪ ਬਿਮਾਰੀ ਉਪਰੰਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਬੇਹੱਦ ਗ਼ਮਗੀਨ ਮਾਹੌਲ ’ਚ ਇੱਥੋਂ ਦੀ ਬਠਿੰਡਾ ਸੜਕ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸਨੇਹੀ ਵੱਡੀ ਗਿਣਤੀ ’ਚ ਹਾਜ਼ਰ ਸਨ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਸੁਖਦੀਪ ਸਿੰਘ ਬੱਬੂ ਮੱਤਾ ਨੇ ਦਿਖਾਈ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਸਾਬਕਾ ਓਐੱਸਡੀ ਸੰਦੀਪ ਸਿੰਘ ਸ਼ਨੀ ਬਰਾੜ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ, ਰੋਮਾ ਬਰਾੜ, ਓਮਕਾਰ ਗੋਇਲ, ਰਮਨ ਮਨਚੰਦਾ, ਹਰਪਾਲ ਸਿੰਘ ਸੰਧੂ, ਜਸਵੀਰ ਸਿੰਘ ਢਿੱਲੋਂ, ਪੱਪਾ ਸੇਖੋਂ, ਸ਼ਨੀ ਮੌੜ, ਬਲਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਬੱਬੂ, ਹਰਵਿੰਦਰ ਸਿੰਘ ਬਿੱਟਾ, ਗੋਰਾ ਕਲੇਰ, ਨੱਥਾ ਸਿੰਘ ਚੰਨੀ, ਹਰਨੇਕ ਸਿੰਘ ਚੰਨੀ, ਤੇਜ ਸਿੰਘ ਮਾਨ, ਕੁੱਕੀ ਚੋਪੜਾ, ਰਾਜਿੰਦਰ ਸਿੰਘ ਸਰਾਂ, ਕੁਲਦੀਪ ਸਿੰਘ ਮੈਨੇਜਰ, ਸਾਬਕਾ ਚੇਅਰਮੈਨ ਜਸਪਾਲ ਸਿੰਘ ਮੌੜ ਅਤੇ ਅਜੈਬ ਸਿੰਘ ਚਹਿਲ ਨਾਨਕਸਰ, ਰਣਜੀਤ ਸਿੰਘ ਰਾਣਾ ਮੌੜ, ਅਸ਼ੋਕ ਗੋਇਲ, ਮਿੰਕੂ ਮੱਕੜ, ਗੋਰਾ ਗਿੱਲ, ਮਨਦੀਪ ਵੜਿੰਗ, ਗੁਰਮੁਖ ਸਿੰਘ ਭੁੱਲਰ, ਸੁਖਦੇਵ ਸਿੰਘ ਮੱਤਾ, ਨਿਰਮਲ ਸਿੰਘ ਹਰੀਨੌਂ, ਕੁਲਵਿੰਦਰ ਸਿੰਘ ਮੌੜ, ਕਿ੍ਰਸ਼ਨ ਗੋਇਲ ਅਤੇ ਹੋਰ ਵੀ ਹਾਜ਼ਰ ਸਨ।