ਲਾਰੈਂਸ ਬਿਸ਼ਨੋਈ ਦੀ ਸੀਰੀਜ਼ ਬਣਾਉਣ ਖ਼ਿਲਾਫ਼ ਵੜਿੰਗ ਨੇ ਦਿੱਤੀ ਜਨਹਿੱਤ ਪਟੀਸ਼ਨ ਦਾਇਰ ਕਰਨ ਦੀ ਚਿਤਾਵਨੀ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੀ ਫ਼ਾਇਵ ਐਪ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਸੀਰੀਜ ਚਲਾਉਣ ਨੂੰ ਲੈ ਕੇ ਵਿਰੋਧ ਦਰਜ ਕਰਦੇ ਹੋਏ ਜਨਹਿਤ ਪਟੀਸ਼ਨ ਦਾਇਰ ਕਰਨ ਦੀ ਚਿਤਾਵਨੀ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਜੀ 5 ਵੱਲੋਂ ਬਿਸ਼ਨੋਈ ਬਾਰੇ ਸੀਰੀਜ਼ ਚਲਾਉਣਾ ਸਮੁੱਚੇ ਪੰਜਾਬੀ ਜਗਤ ਦੇ ਮੂੰਹ 'ਤੇ ਚਪੇੜ ਹੈ।
Publish Date: Mon, 20 Apr 2026 11:21 PM (IST)
Updated Date: Mon, 20 Apr 2026 11:25 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੀ ਫ਼ਾਇਵ ਐਪ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਸੀਰੀਜ ਚਲਾਉਣ ਨੂੰ ਲੈ ਕੇ ਵਿਰੋਧ ਦਰਜ ਕਰਦੇ ਹੋਏ ਜਨਹਿਤ ਪਟੀਸ਼ਨ ਦਾਇਰ ਕਰਨ ਦੀ ਚਿਤਾਵਨੀ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਜੀ 5 ਵੱਲੋਂ ਬਿਸ਼ਨੋਈ ਬਾਰੇ ਸੀਰੀਜ਼ ਚਲਾਉਣਾ ਸਮੁੱਚੇ ਪੰਜਾਬੀ ਜਗਤ ਦੇ ਮੂੰਹ 'ਤੇ ਚਪੇੜ ਹੈ।
ਰਾਜਾ ਵੜਿੰਗ ਨੇ ਆਪਣੇ ਐਕਸ ਅਕਾਊਂਟ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਪਰਮ ਮਿੱਤਰ ਅਤੇ ਦੁਨੀਆ ਦੇ ਚਹੇਤਾ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਦੇ ਹੱਥੋਂ ਗਵਾਇਆ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਹਰੇਕ ਪੰਜਾਬੀ ਅਤੇ ਉਹਨਾਂ ਦੇ ਲੱਖਾਂ ਚਹੇਤਿਆ ਲਈ ਦੁਨੀਆ ਭਰ 'ਚ ਵਸਦੇ ਲੱਖਾਂ ਲਈ ਇੱਕ ਵੱਡਾ ਘਾਟਾ ਸੀ। ਅੱਜ ਜੀ5 ਉਸੇ ਗੈਂਗਸਟਰ ਦੇ ਉੱਪਰ ਸੀਰੀਜ਼ ਜਿਸਦਾ ਨਾਮ "ਲਾਰੈਂਸ ਆਫ ਪੰਜਾਬ" ਹੈ ਬਣਾ ਕੇ ਉਸਨੂੰ ਪ੍ਰਸਿੱਧੀ ਦੇਣਾ ਚਾਹੁੰਦੀ ਹੈ। ਸਿਰਫ਼ ਸਿੱਧੂ ਹੀ ਨਹੀਂ ਸੈਂਕੜੇ ਪੰਜਾਬੀਆਂ ਨੇ ਲਾਰੈਂਸ ਦੇ ਕਰਾਈਮ ਨੈਟਵਰਕ ਦੇ ਹੱਥੋਂ ਆਪਣੀ ਜਾਨ ਗਵਾਈ ਹੈ ਅਤੇ ਹਜ਼ਾਰਾਂ ਲੋਕਾਂ ਦੇ ਜ਼ਖ਼ਮ ਅਜੇ ਵੀ ਅੱਲੇ ਹਨ। ਇਹ ਟੀਵੀ ਸੀਰੀਜ਼ ਕੋਈ ਕੰਟੈਂਟ ਨਹੀਂ ਹਰੇਕ ਪੰਜਾਬੀ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੈ।
ਵੜਿੰਗ ਨੇ ਕਿਹਾ ਕਿ ਪੰਜਾਬ ਦੀ ਪਛਾਣ ਭਗਤ ਸਿੰਘ ਹੈ, ਸਾਡੇ ਜਵਾਨ ਅਤੇ ਸਾਡੇ ਕਿਸਾਨ ਹਨ। ਉਹਨਾਂ ਕਿਹਾ ਕਿ ਇਹ ਸੀਰੀਜ਼ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਉਹ ਇਸ ਖਿਲਾਫ ਜਨਹਿਤ ਪਟੀਸ਼ਨ ਦਾਇਰ ਕਰਨਗੇ।