ਪੋਸ਼ਣ ਅਭਿਆਨ ਤਹਿਤ ਵੱਖ-ਵੱਖ ਗਤੀਵਿਧੀਆਂ ਜਾਰੀ : ਗਗਨਦੀਪ ਸਿੰਘ
ਪੋਸ਼ਣ ਅਭਿਆਨ ਤਹਿਤ ਵੱਖ-ਵੱਖ ਗਤੀਵਿਧੀਆਂ ਜਾਰੀ : ਗਗਨਦੀਪ ਸਿੰਘ
Publish Date: Thu, 26 Sep 2024 05:46 PM (IST)
Updated Date: Thu, 26 Sep 2024 05:47 PM (IST)
ਪੋਸ਼ਣ ਅਭਿਆਨ ਤਹਿਤ ਵੱਖ-ਵੱਖ ਗਤੀਵਿਧੀਆਂ ਜਾਰੀ : ਗਗਨਦੀਪ ਸਿੰਘ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਐੱਸਏਐੱਸ ਨਗਰ ’ਚ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸ਼੍ਰੀਮਤੀ ਸ਼ੇਨਾ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੋਸ਼ਣ ਅਭਿਆਨ ਤਹਿਤ 30 ਸਤੰਬਰ, 2024 ਦੌਰਾਨ ਜਨ-ਅੰਦੋਲਨ ਦੇ ਰੂਪ ’ਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ, ਜਿਸ ਦਾ ਮੰਤਵ 0 ਤੋਂ 6 ਸਾਲ ਦੇ ਬੱਚਿਆਂ, ਗਰਭਵਤੀ ਤੇ ਦੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰੀ ਲੜਕੀਆਂ ’ਚ ਦਿਨ ਪ੍ਰਤੀ ਦਿਨ ਵੱਧ ਰਹੀ ਕੁਪੋਸ਼ਣ ਦੀ ਦਰ ਨੂੰ ਘਟਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਪੋਸ਼ਣ ਮਾਹ ਦਾ ਮੁੱਖ ਥੀਮ “ਸੁਪੋਸ਼ਿਤ ਕਿਸ਼ੋਰੀ ਸਸ਼ਕਤ ਨਾਰੀ” ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 01 ਸਤੰਬਰ ਨੂੰ ਪੋਸ਼ਣ ਮਾਹ, 2024 ਦੀ ਸ਼ੁਰੂਆਤ ਸਹੁੰ ਚੁੱਕ ਸਮਾਗਮ ਰਾਹੀਂ ਕੀਤੀ ਗਈ। ਪੋਸ਼ਣ ਮਾਹ ਦੌਰਾਨ ਭਾਰਤ ਸਰਕਾਰ ਵਲੋਂ ਜਾਰੀ ਕੈਲੰਡਰ ਅਨੁਸਾਰ ਜ਼ਿਲ੍ਹੇ ਅਧੀਨ ਪੈਂਦੇ 650 ਆਂਗਣਵਾੜੀ ਸੈਂਟਰਾਂ ’ਚ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਪਛਾਣ ਕਰਨ ਲਈ 0 ਤੋਂ 6 ਸਾਲ ਦੇ ਬੱਚਿਆਂ ਦਾ ਭਾਰ ਤੋਲਣਾ ਅਤੇ ਲੰਬਾਈ ਮਾਪਣਾ, ਸਪਲੀਮੈਂਟ ਫੀਡਿੰਗ, ਪੋਸ਼ਣ ਵੀ ਪੜ੍ਹਾਈ ਵੀ, ਸੁਪੋਸ਼ਿਤ ਗੋਦ-ਭਰਾਈ, 6 ਮਹੀਨੇ ਤੋਂ ਉਪਰ ਦੇ ਬੱਚਿਆਂ ਦਾ ਅੰਨ-ਪ੍ਰਾਸ਼ਨ ਦਿਵਸ, 0 ਤੋਂ 2 ਸਾਲ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਹੋਮ ਵਿਜ਼ਟ, ਨਿੱਜੀ ਸਾਫ਼ ਸਫਾਈ ਸਬੰਧੀ ਜਾਗਰੂਕਤਾ, ਅਨੀਮਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਿਹਤ ਵਿਭਾਗ ਦੀ ਸਹਾਇਤਾ ਨਾਲ ਸਿਹਤ ਜਾਂਚ ਕੈਪ, ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੇ ਮਾਪਿਆਂ ਦੀ ਕਾਊਂਸਲਿੰਗ ਆਦਿ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਆਪਣੇ ਘਰਾਂ ਵਿਚ ਕਿਚਨ ਗਾਰਡਨ ਬਣਾਕੇ ਤਾਜ਼ੇ ਫ਼ਲ ਅਤੇ ਤਾਜ਼ੀਆਂ ਹਰੀਆਂ ਸਬਜ਼ੀਆਂ ਖਾਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰਾਂ ਦੁਆਰਾ ਆਂਗਣਵਾੜੀ ਸੈਂਟਰਾਂ ’ਚ ਆਮ ਲੋਕਾਂ ਨੂੰ ਘੱਟ ਲਾਗਤ ਨਾਲ ਤਿਆਰ ਹੋਣ ਵਾਲੇ ਸਿਹਤਮੰਦ ਪਕਵਾਨਾ ਦੀ ਪ੍ਰਦਰਸ਼ਨੀ ਲਗਾਕੇ ਜਾਗਰੂਕ ਕੀਤਾ ਜਾ ਰਿਹਾ ਹੈ। ਸ਼੍ਰੀਮਤੀ ਹਰਦੀਪਮ, ਜ਼ਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਵਲੋਂ ਦੱਸਿਆ ਗਿਆ ਕਿ ਪੋਸ਼ਨ ਮਾਹ ਦੌਰਾਨ ਕੀਤੀਆਂ ਜਾ ਰਹੀਆਂ ਗਤੀਵਿਧੀਆ ਦੀ ਮੋਨੀਟਰਿੰਗ ਭਾਰਤ ਸਰਕਾਰ ਵਲੋਂ ਤਿਆਰ ਕੀਤੇ ਗਏ ਆਨਲਾਈਨ ਡੈਸ਼ਬੋਰਡ ਰਾਹੀਂ ਕੀਤੀ ਜਾ ਰਹੀ ਹੈ। ਜਿਸ ਅਨੁਸਾਰ ਜ਼ਿਲ੍ਹੇ ਅਧੀਨ ਹੁਣ ਤਕ ਲਗਪਗ 81998 ਗਤੀਵਿਧੀਆਂ ਭਾਰਤ ਸਰਕਾਰ ਵਲੋਂ ਜਾਰੀ ਕੈਲੰਡਰ ਅਨੁਸਾਰ ਕਰਵਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਪੋਸ਼ਣ ਮਾਹ ਦੌਰਾਨ ਵੱਖ- ਵੱਖ ਸਹਿਭਾਗੀ ਵਿਭਾਗਾਂ ਦੇ ਨਾਲ-ਨਾਲ ਖੇਤਰੀ ਪੱਧਰ ’ਤੇ ਲੋਕਾਂ ਦਾ ਵੀ ਪੂਰਣ ਸਹਿਯੋਗ ਮਿਲ ਰਿਹਾ ਹੈ ਅਤੇ ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀਆਂ, ਪੋਸ਼ਣ ਅਭਿਆਨ ਤਹਿਤ ਨਿਯੁਕਤ ਬਲਾਕ ਕੋਆਰਡੀਨੇਟਰਾਂ, ਸਰਕਲ ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਇਸ ਜਨ ਅੰਦੋਲਨ ਦੌਰਾਨ ਖਾਸ ਯੋਗਦਾਨ ਦਿੱਤਾ ਜਾ ਰਿਹਾ ਹੈ।