ਸ਼ੋਅਰੂਮ ’ਚੋਂ ਹਜ਼ਾਰਾਂ ਦੀਆਂ ਟੂਟੀਆਂ ਚੋਰੀ
ਬਰਵਾਲਾ ਰੋਡ ’ਤੇ ਚੋਰਾਂ ਦੇ ਹੌਸਲੇ ਬੁਲੰਦ, ਸ਼ੋਅਰੂਮ ਦੇ ਸ਼ਟਰ ਉਖਾੜ ਕੇ ਹਜ਼ਾਰਾਂ ਦੀਆਂ ਟੂਟੀਆਂ ਚੋਰੀ
Publish Date: Mon, 30 Mar 2026 08:57 PM (IST)
Updated Date: Mon, 30 Mar 2026 09:00 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਸੈਦਪੁਰਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀਆਂ ਟੂਟੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ‘ਅਰਬਨ ਟਾਈਲ’ ਨਾਂ ਦੇ ਸ਼ੋਅਰੂਮ ਦੇ ਸ਼ਟਰ ਉਖਾੜ ਕੇ ਅੰਦਰੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਹਾਰਦਿਕ ਨੇ ਦੱਸਿਆ ਕਿ ਜਦੋਂ ਸਵੇਰੇ 6:00 ਵਜੇ ਚਾਹ ਦੀ ਦੁਕਾਨ ਵਾਲੇ ਨੇ ਦੇਖਿਆ ਕਿ ਸ਼ਟਰ ਦੇ ਜਿੰਦਰੇ ਲੱਗੇ ਹੋਏ ਹਨ ਪਰ ਸ਼ਟਰ ਉਖਾੜਿਆ ਹੋਇਆ ਸੀ। ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚ ਗਿਆ ਅਤੇ ਅੰਦਰ ਜਾ ਕੇ ਦੇਖਣ ’ਤੇ ਪਤਾ ਲੱਗਾ ਕਿ ਚੋਰਾਂ ਨੇ ਦੁਕਾਨ ਵਿਚ ਪਈ ਲਗਭਗ 30 ਤੋਂ 35 ਹਜ਼ਾਰ ਰੁਪਏ ਦੀਆਂ ਦੁਕਾਨ ਵਿਚ ਲੱਗੀਆਂ ਕੀਮਤੀ ਟੂਟੀਆਂ (ਬਾਥ ਫਿਟਿੰਗਸ) ਅਤੇ ਹੋਰ ਸਾਮਾਨ ਵੀ ਗਾਇਬ ਸੀ। ਜਿਸ ਤੋਂ ਬਾਅਦ ਮੁੱਖ ਮਾਰਗ ’ਤੇ ਹੋਈ ਇਸ ਚੋਰੀ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿਚ ਭਾਰੀ ਰੋਸ ਅਤੇ ਡਰ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਕੇ ਇਲਾਕੇ ਵਿਚ ਅਮਨ-ਸ਼ਾਂਤੀ ਬਹਾਲ ਕੀਤੀ ਜਾਵੇ।