ਰਾਮਲੀਲ੍ਹਾ ’ਚ ਸ਼੍ਰੀ ਰਾਮ ਵੱਲੋਂ ਤਾੜਕਾ ਦਾ ਵੱਧ
ਰਾਮਲੀਲਾ ਵਿਚ ਸ਼੍ਰੀ ਰਾਮ ਦੁਆਰਾ ਤਾੜਕਾ ਬੱਧ
Publish Date: Thu, 25 Sep 2025 08:49 PM (IST)
Updated Date: Fri, 26 Sep 2025 04:09 AM (IST)
ਫੋਟੋ ਕੈਪਸ਼ਨ : ਸ੍ਰੀ ਰਾਮਲੀਲਾ ਦਾ ਮੰਚਨ ਕਰਦੇ ਹੋਏ ਵੱਖ-ਵੱਖ ਅਦਾਕਾਰ। 27ਪੀ ਮਹਿਰਾ, ਪੰਜਾਬੀ ਜਾਗਰਣ, ਖਰੜ : ਸ਼੍ਰੀ ਰਾਮਲੀਲਾ ਡਰਾਮੈਟਿਕ ਕਲੱਬ ਵੱਲੋਂ ਰਾਮਲੀਲਾ ਦੇ ਪ੍ਰੋਗਰਾਮ ਵਿਚ ਪ੍ਰਧਾਨ ਸ਼ਿਵਚਰਨ ਪਿੰਕੀ ਅਤੇ ਵਰਿੰਦਰ ਭਾਮਾ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਰਾਮਲੀਲਾ ਮੰਚਨ ਵਿਚ ਵਿਸ਼ਵਾਮਿੱਤਰ ਦਾ ਰਾਜਾ ਦਸ਼ਰਥ ਨੂੰ ਮਿਲਣਾ ਅਤੇ ਸ਼੍ਰੀ ਰਾਮ ਜੀ ਵੱਲੋਂ ਸੁਭਾਉ ਅਤੇ ਤਾੜਕਾ ਰਾਕਸ਼ਾਂ ਦਾ ਵੱਧ ਕਰਨਾ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਇਸ ਮੌਕੇ ਛੋਟੇ ਰਾਮ ਦੀ ਭੂਮਿਕਾ ਕਾਰਤੀਕ ਕੋਸ਼ਿਕ ਅਤੇ ਲਕਸ਼ਮਣ ਦੀ ਭੂਮਿਕਾ ਦੀਵਾਂਸ਼ ਰਾਣਾ ਵੱਲੋਂ ਬਹੁਤ ਹੀ ਸੁੰਦਰ ਢੰਗ ਨਾਲ ਨਿਭਾਈ ਗਈ।