ਨਵਾਂ ਟਰਾਂਸਫਾਰਮਰ ਰੱਖਣ ’ਤੇ ਐੱਸਡੀਓ ਦਾ ਕੀਤਾ ਧੰਨਵਾਦ
ਨਵਾਂ ਟਰਾਂਸਫਾਰਮਰ ਰੱਖਣ ’ਤੇ ਐੱਸਡੀਓ ਦਾ ਕੀਤਾ ਧੰਨਵਾਦ
Publish Date: Wed, 01 Apr 2026 08:55 PM (IST)
Updated Date: Wed, 01 Apr 2026 08:58 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਪੀਰਖ਼ਾਨੇ ਮੁਹੱਲੇ ਵਿਚ ਨਵਾਂ ਟਰਾਂਸਫਾਰਮਰ ਰਖਾਉਣ ’ਤੇ ਸਮਾਜ ਸੇਵੀਆਂ ਅਤੇ ਮੁਹੱਲਾ ਨਿਵਾਸੀਆਂ ਨੇ ਬਿਜਲੀ ਵਿਭਾਗ ਵਾਲਿਆਂ ਦਾ ਧੰਨਵਾਦ ਕਰਦਿਆਂ ਸਮਾਜ ਸੇਵੀ ਜਸਪਾਲ ਸਿੰਘ ਪਾਲਾ ਨੇ ਦੱਸਿਆ ਕਿ ਪੀਰਖ਼ਾਨੇ ਮੁਹੱਲੇ ਵਿਚ ਅਕਸਰ ਹੀ ਗਰਮੀਆਂ ਦੇ ਸਮੇਂ ਟਰਾਂਸਫਾਰਮਰ ਸੜ ਜਾਂਦਾ ਸੀ। ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ’ਤੇ ਓਵਰਲੋਡ ਹੋਣ ਕਾਰਨ ਟਰਾਂਸਫਾਰਮਰ ਸੜ ਜਾਂਦਾ ਸੀ, ਜਿਸ ਕਾਰਨ ਮੁਹੱਲਾ ਨਿਵਾਸੀ ਅਤੇ ਪਿੰਡ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਚੱਲ ਰਹੀ ਸੀ ਅਤੇ ਕਈ ਵਾਰ ਬਿਜਲੀ ਵਿਭਾਗ ਦੇ ਗੇੜੇ ਵੀ ਲਗਾਏ ਪਰ ਅੱਜ ਉਨ੍ਹਾਂ ਦੀ ਸੁਣਵਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਐੱਸਡੀਓ ਯਾਮੀਨ ਗੋਇਲ ਦੇ ਧਿਆਨ ਵਿਚ ਲਿਆਂਦਾ ਗਿਆ, ਜਿਨ੍ਹਾਂ ਦੇ ਭਰੋਸੇ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਈ ਦੀਪਕ ਸ਼ਰਮਾ ਦੀ ਦੇਖਰੇਖ ਵਿਚ ਪਿਛਲੇ ਦਿਨੀਂ 200 ਕਿਲੋਵਾਟ ਦਾ ਟਰਾਂਸਫਾਰਮਰ ਰਖਵਾਇਆ ਗਿਆ ਹੈ, ਜਿਸ ਤੋਂ ਬਾਅਦ ਹੁਣ ਗਰਮੀਆਂ ਵਿਚ ਵੱਡੀ ਰਾਹਤ ਮਿਲੇਗੀ। ਇਸ ਸਬੰਧੀ ਸਮਾਜ ਸੇਵੀ ਜਸਪਾਲ ਸਿੰਘ ਪਾਲਾ, ਅਸ਼ੋਕ ਪੁਰੀ, ਸੰਜੇ ਗੁਪਤਾ, ਪ੍ਰਭਜੋਤ ਸਿੰਘ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।