ਮੁਹਾਲੀ ਦੀ ਸਿਆਸਤ ’ਚ ਵੱਡਾ ਫੇਰਬਦਲ: ਚੋਣ ਮੈਦਾਨ 'ਚ ਉੱਤਰੀਆਂ 118 ਮਹਿਲਾ ਉਮੀਦਵਾਰ, ਸ਼ਹਿਰ ਦੀ ਸਿਆਸਤ ’ਚ ਬਦਲੇਗੀ ਤਸਵੀਰ
ਮੁਹਾਲੀ ਨਗਰ ਨਿਗਮ ਦੀਆਂ ਆਮ ਚੋਣਾਂ ਐਤਕੀਂ ਮਹਿਜ਼ ਸਿਆਸੀ ਮੁਕਾਬਲੇ ਤੱਕ ਹੀ ਸੀਮਤ ਨਹੀਂ ਰਹਿਣਗੀਆਂ, ਸਗੋਂ ਇਹ ਸ਼ਹਿਰ ਦੀ ਬਦਲ ਰਹੀ ਸਮਾਜਿਕ ਅਤੇ ਸਿਆਸੀ ਤਸਵੀਰ ਵੀ ਪੇਸ਼ ਕਰ ਰਹੀਆਂ ਹਨ। ਪਹਿਲੀ ਵਾਰ ਚੋਣ ਮੈਦਾਨ ਵਿਚ ਔਰਤਾਂ ਦੀ ਗਿਣਤੀ ਪੁਰਸ਼ ਉਮੀਦਵਾਰਾਂ ਨਾਲੋਂ ਵੱਧ ਦੇਖਣ ਨੂੰ ਮਿਲ ਰਹੀ ਹੈ। ਮੁਹਾਲੀ ਦੇ ਕੁੱਲ 227 ਉਮੀਦਵਾਰਾਂ ’ਚੋਂ 118 ਔਰਤਾਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਮੈਦਾਨ ਵਿਚ ਨਿੱਤਰੀਆਂ ਹਨ, ਜਦੋਂਕਿ 109 ਪੁਰਸ਼ ਉਮੀਦਵਾਰ ਚੋਣ ਲੜ ਰਹੇ ਹਨ।
Publish Date: Fri, 22 May 2026 11:10 AM (IST)
Updated Date: Fri, 22 May 2026 11:14 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਦੀਆਂ ਆਮ ਚੋਣਾਂ ਐਤਕੀਂ ਮਹਿਜ਼ ਸਿਆਸੀ ਮੁਕਾਬਲੇ ਤੱਕ ਹੀ ਸੀਮਤ ਨਹੀਂ ਰਹਿਣਗੀਆਂ, ਸਗੋਂ ਇਹ ਸ਼ਹਿਰ ਦੀ ਬਦਲ ਰਹੀ ਸਮਾਜਿਕ ਅਤੇ ਸਿਆਸੀ ਤਸਵੀਰ ਵੀ ਪੇਸ਼ ਕਰ ਰਹੀਆਂ ਹਨ। ਪਹਿਲੀ ਵਾਰ ਚੋਣ ਮੈਦਾਨ ਵਿਚ ਔਰਤਾਂ ਦੀ ਗਿਣਤੀ ਪੁਰਸ਼ ਉਮੀਦਵਾਰਾਂ ਨਾਲੋਂ ਵੱਧ ਦੇਖਣ ਨੂੰ ਮਿਲ ਰਹੀ ਹੈ। ਮੁਹਾਲੀ ਦੇ ਕੁੱਲ 227 ਉਮੀਦਵਾਰਾਂ ’ਚੋਂ 118 ਔਰਤਾਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਮੈਦਾਨ ਵਿਚ ਨਿੱਤਰੀਆਂ ਹਨ, ਜਦੋਂਕਿ 109 ਪੁਰਸ਼ ਉਮੀਦਵਾਰ ਚੋਣ ਲੜ ਰਹੇ ਹਨ।
ਨਗਰ ਨਿਗਮ ਦੀ ਸਿਆਸਤ ਵਿਚ ਔਰਤਾਂ ਦੀ ਵਧਦੀ ਭਾਗੀਦਾਰੀ ਸਾਫ਼ ਸੰਕੇਤ ਦੇ ਰਹੀ ਹੈ ਕਿ ਹੁਣ ਸ਼ਹਿਰ ਦੀ ਸੱਤਾ ਅਤੇ ਵਿਕਾਸ ਦੀ ਰਾਜਨੀਤੀ ਵਿਚ ਔਰਤਾਂ ਵੀ ਬਰਾਬਰੀ ਨਾਲ ਆਪਣੀ ਮੌਜੂਦਗੀ ਦਰਜ ਕਰਵਾਉਣਾ ਚਾਹੁੰਦੀਆਂ ਹਨ। ਕਈ ਵਾਰਡਾਂ ਵਿਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਹੈ ਅਤੇ ਚੋਣ ਪ੍ਰਚਾਰ ਦੌਰਾਨ ਵੀ ਮਹਿਲਾ ਉਮੀਦਵਾਰ ਪੂਰੀ ਮਜ਼ਬੂਤੀ ਨਾਲ ਸਰਗਰਮ ਨਜ਼ਰ ਆ ਰਹੀਆਂ ਹਨ।
ਦੂਜੇ ਪਾਸੇ, ਸਿਆਸੀ ਪਾਰਟੀਆਂ ਨੇ ਵੀ ਇਸ ਵਾਰ ਔਰਤਾਂ 'ਤੇ ਖੁੱਲ੍ਹ ਕੇ ਭਰੋਸਾ ਪ੍ਰਗਟਾਇਆ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਵੱਡੀ ਗਿਣਤੀ ਵਿਚ ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਹੀ ਕਾਰਨ ਹੈ ਕਿ ਮੁਹਾਲੀ ਨਿਗਮ ਚੋਣਾਂ ਵਿਚ ਇਸ ਵਾਰ 'ਮਹਿਲਾ ਸ਼ਕਤੀ' ਚਰਚਾ ਦਾ ਵੱਡਾ ਕੇਂਦਰ ਬਣੀ ਹੋਈ ਹੈ।
ਚੋਣ ਮੈਦਾਨ ਵਿਚ ਉਤਰੀਆਂ ਮਹਿਲਾ ਉਮੀਦਵਾਰ ਘਰ-ਘਰ ਜਾ ਕੇ ਪ੍ਰਚਾਰ ਕਰ ਰਹੀਆਂ ਹਨ ਅਤੇ ਸਥਾਨਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕ ਰਹੀਆਂ ਹਨ। ਸਫ਼ਾਈ ਵਿਵਸਥਾ, ਪਾਣੀ ਦੀ ਸਮੱਸਿਆ, ਔਰਤਾਂ ਦੀ ਸੁਰੱਖਿਆ, ਪਾਰਕਾਂ ਦੀ ਦੇਖਭਾਲ, ਟ੍ਰੈਫਿਕ ਅਤੇ ਸਿਹਤ ਸਹੂਲਤਾਂ ਵਰਗੇ ਮੁੱਦੇ ਉਨ੍ਹਾਂ ਦੇ ਚੋਣ ਪ੍ਰਚਾਰ ਦਾ ਮੁੱਖ ਹਿੱਸਾ ਬਣੇ ਹੋਏ ਹਨ।
ਸਿਆਸੀ ਮਾਹਰਾਂ ਅਨੁਸਾਰ ਔਰਤਾਂ ਦੀ ਵਧਦੀ ਭਾਗੀਦਾਰੀ ਆਉਣ ਵਾਲੇ ਸਮੇਂ ਵਿਚ ਨਗਰ ਨਿਗਮ ਦੀ ਸਿਆਸਤ ਦਾ ਸਰੂਪ ਬਦਲ ਸਕਦੀ ਹੈ। ਜੇਕਰ ਚੋਣ ਨਤੀਜਿਆਂ ਵਿਚ ਵੱਡੀ ਗਿਣਤੀ ’ਚ ਔਰਤਾਂ ਜਿੱਤ ਦਰਜ ਕਰਦੀਆਂ ਹਨ, ਤਾਂ ਆਉਣ ਵਾਲੇ ਸਮੇਂ ਵਿਚ ਨਗਰ ਨਿਗਮ ਸਦਨ ਵਿਚ ਔਰਤਾਂ ਦੀ ਮਜ਼ਬੂਤ ਮੌਜੂਦਗੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦਾ ਅਸਰ ਸ਼ਹਿਰ ਦੇ ਵਿਕਾਸ ਏਜੰਡੇ 'ਤੇ ਵੀ ਸਾਫ਼ ਦਿਖਾਈ ਦੇਵੇਗਾ।
ਚੋਣ ਮੈਦਾਨ ਵਿਚ ਕੁੱਲ ਉਮੀਦਵਾਰ
ਆਮ ਆਦਮੀ ਪਾਰਟੀ : 50 ਉਮੀਦਵਾਰ
ਕਾਂਗਰਸ : 49 ਉਮੀਦਵਾਰ
ਭਾਜਪਾ : 46 ਉਮੀਦਵਾਰ
ਅਕਾਲੀ ਦਲ : 43 ਉਮੀਦਵਾਰ
ਆਜ਼ਾਦ : 45 ਉਮੀਦਵਾਰ
25 ਮਹਿਲਾ ਵਾਰਡਾਂ ਨੇ ਬਦਲੇ ਸਿਆਸੀ ਸਮੀਕਰਨ
ਮੁਹਾਲੀ ਨਗਰ ਨਿਗਮ ਚੋਣਾਂ ਵਿਚ ਇਸ ਵਾਰ ਔਰਤਾਂ ਦੀ ਮਜ਼ਬੂਤ ਭਾਗੀਦਾਰੀ ਪਿੱਛੇ ਵਾਰਡਾਂ ਦਾ ਰਾਖਵਾਂਕਰਨ ਵੀ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਮੁਹਾਲੀ ਦੇ ਕੁੱਲ 50 ਵਾਰਡਾਂ ’ਚੋਂ 25 ਵਾਰਡ ਔਰਤਾਂ ਲਈ ਰਾਖਵੇਂ ਕੀਤੇ ਗਏ ਸਨ। ਇਨ੍ਹਾਂ ’ਚੋਂ 3 ਵਾਰਡ ਐੱਸਸੀ ਮਹਿਲਾ ਵਰਗ ਲਈ ਰਾਖਵੇਂ ਰੱਖੇ ਗਏ ਹਨ, ਜਦੋਂਕਿ 22 ਵਾਰਡ ਜਨਰਲ ਮਹਿਲਾ ਸ਼੍ਰੇਣੀ ਵਿਚ ਸ਼ਾਮਲ ਸਨ।
ਇਸ ਰਾਖਵੇਂਕਰਨ ਦੀ ਵਿਵਸਥਾ ਨੇ ਔਰਤਾਂ ਨੂੰ ਸ਼ਹਿਰੀ ਰਾਜਨੀਤੀ ਵਿਚ ਅੱਗੇ ਆਉਣ ਦਾ ਵੱਡਾ ਮੌਕਾ ਦਿੱਤਾ ਹੈ। ਇਸ ਦੇ ਚੱਲਦਿਆਂ ਕਈ ਨਵੇਂ ਮਹਿਲਾ ਚਿਹਰੇ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਹਨ ਅਤੇ ਕਈ ਵਾਰਡਾਂ ਵਿਚ ਮਹਿਲਾ ਉਮੀਦਵਾਰਾਂ ਵਿਚਕਾਰ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਮਹਿਲਾ ਰਿਜ਼ਰਵੇਸ਼ਨ ਨਾਲ ਸਥਾਨਕ ਸਿਆਸਤ ਵਿਚ ਆਇਆ ਨਵਾਂ ਬਦਲਾਅ
ਚੋਣਾਂ ਵਿਚ ਮਹਿਲਾ ਰਾਖਵਾਂਕਰਨ ਇਸ ਵਾਰ ਸਿਆਸੀ ਪਾਰਟੀਆਂ ਲਈ ਸਭ ਤੋਂ ਵੱਡਾ ਫੈਕਟਰ ਬਣ ਕੇ ਸਾਹਮਣੇ ਆਇਆ ਹੈ। ਨਗਰ ਨਿਗਮ ਦੇ ਅੱਧੇ ਵਾਰਡ ਔਰਤਾਂ ਲਈ ਰਾਖਵੇਂ ਹੋਣ ਕਾਰਨ ਸਾਰੀਆਂ ਪਾਰਟੀਆਂ ਨੂੰ ਨਵੇਂ ਚਿਹਰੇ ਲੱਭਣੇ ਪਏ ਅਤੇ ਕਈ ਪੁਰਾਣੇ ਸਿਆਸੀ ਸਮੀਕਰਨ ਵੀ ਬਦਲ ਗਏ।
ਕਈ ਵਾਰਡਾਂ ਵਿਚ ਜਿੱਥੇ ਪਹਿਲਾਂ ਪੁਰਸ਼ ਆਗੂ ਚੋਣ ਲੜਦੇ ਆ ਰਹੇ ਸਨ, ਉੱਥੇ ਇਸ ਵਾਰ ਉਨ੍ਹਾਂ ਦੀ ਜਗ੍ਹਾ ਪਰਿਵਾਰ ਦੀਆਂ ਮਹਿਲਾ ਮੈਂਬਰ ਜਾਂ ਨਵੀਆਂ ਮਹਿਲਾ ਉਮੀਦਵਾਰ ਮੈਦਾਨ ਵਿਚ ਉਤਰੀਆਂ ਹਨ। ਇਸ ਕਾਰਨ ਚੋਣ ਰਣਨੀਤੀਆਂ ਤੋਂ ਲੈ ਕੇ ਪ੍ਰਚਾਰ ਦੀ ਸ਼ੈਲੀ ਤੱਕ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਚਾਰ ਪ੍ਰਮੁੱਖ ਪਾਰਟੀਆਂ ਦੀਆਂ ਮਹਿਲਾ ਉਮੀਦਵਾਰਾਂ ਦੀ ਗਿਣਤੀ
ਆਮ ਆਦਮੀ ਪਾਰਟੀ : 25 ਉਮੀਦਵਾਰ