ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਨੇ ਭੂਮੀ ਪੂਜਨ ਕੀਤਾ
ਸ਼੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਨੇ ਭੂਮੀ ਪੂਜਨ ਕੀਤੀ
Publish Date: Wed, 03 Sep 2025 08:18 PM (IST)
Updated Date: Wed, 03 Sep 2025 08:19 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਸ਼੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ ਸਟੇਜ, ਭੂਮੀ ਪੂਜਨ ਅਤੇ ਝੰਡੇ ਦੀ ਰਸਮ ਕੀਤੀ ਗਈ। ਇਹ ਪੂਜਾ ਪੰਡਤ ਗਣੇਸ਼ ਦੱਤ ਸ਼ਾਸਤਰੀ ਵੱਲੋਂ ਪੂਰੀ ਵਿਧੀ ਨਾਲ ਕਰਵਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਿਵ ਚਰਨ ਪਿੰਕੀ, ਸੀਨੀਅਰ ਵਾਈਸ ਪ੍ਰਧਾਨ ਵਰਿੰਦਰ ਭਾਮਾ, ਜਨਰਲ ਸਕੱਤਰ ਯੋਗੇਸ਼ ਕਪਿਲ ਯੋਗੀ, ਡਾਇਰੈਕਟਰ ਪ੍ਰਵੀਨ ਕਰਵਲ, ਜਨਰਲ ਸਕੱਤਰ ਜਗਦੀਸ ਧੀਮਾਨ ਅਤੇ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।