ਡੀਸੀ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਸੱਤ ਟੀਮਾਂ ਦਾ ਗਠਨ
ਡੀਸੀ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਸੱਤ ਟੀਮਾਂ ਦਾ ਗਠਨ
Publish Date: Mon, 04 May 2026 06:41 PM (IST)
Updated Date: Mon, 04 May 2026 06:44 PM (IST)

ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਜ਼ਿਲ੍ਹਾ ਪ੍ਰਸ਼ਾਸਨ ਨੇ ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਸ਼ਿਕੰਜ਼ਾ ਕੱਸ ਦਿੱਤਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੁਹਾਲੀ ਜ਼ਿਲ੍ਹੇ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਅਫ਼ਸਰਾਂ ’ਤੇ ਆਧਾਰਿਤ ਸੱਤ ਟੀਮਾਂ ਦਾ ਗਠਨ ਕੀਤਾ ਹੈ, ਜੋ ਮਈ ਤੋਂ ਅਗਸਤ ਵਿਚ ਰੋਜ਼ਾਨਾ ਚੈਕਿੰਗ ਕਰ ਕੇ ਉਨ੍ਹਾਂ ਨੂੰ ਨਿਯਮਿਤ ਤੌਰ ’ਤੇ ਰਿਪੋਰਟ ਦੇਣਗੀਆਂ। ਉਨ੍ਹਾਂ ਹਦਾਇਤ ਕੀਤੀ ਕਿ ਨਾਜਾਇਜ਼ ਮਾਈਨਿੰਗ ਸਬੰਧੀ ਕੇਸ ਦਰਜ ਕਰਵਾਉਂਦੇ ਸਮੇਂ ਗੱਡੀ ਦਾ ਨੰਬਰ, ਮਾਲਕ ਦਾ ਨਾਮ ਵੀ ਪਰਚੇ ਵਿਚ ਦਰਜ ਕੀਤਾ ਜਾਵੇ ਅਤੇ ਆਰਟੀਓ ਨਾਲ ਤਾਲਮੇਲ ਕਰ ਕੇ ਵਰਤੇ ਜਾਣ ਵਾਲੇ ਟਿੱਪਰ, ਜੇਸੀਬੀ, ਪੋਕਲੇਨ, ਟਰੈਕਟਰ ਟਰਾਲੀ ਦੇ ਵੇਰਵੇ ਡਾਟਾਬੇਸ ਵਿਚ ਲੈ ਲਏ ਜਾਣ। ਇਨ੍ਹਾਂ ’ਚੋਂ 3 ਟੀਮਾਂ ਸਬ ਡਵੀਜ਼ਨ ਖਰੜ, 3 ਟੀਮਾਂ ਸਬ ਡਵੀਜ਼ਨ ਡੇਰਾਬੱਸੀ ਅਤੇ ਇਕ ਟੀਮ ਮੁਹਾਲੀ ਵਿਚ ਸਰਗਰਮ ਰਹਿਣਗੀਆਂ। ਖਰੜ ਵਿਚ ਟੀ-ਪੁਆਇੰਟ ਮਾਜਰੀ ਵਿਖੇ ਜੇਈ-ਕਮ-ਮਾਈਨਿੰਗ, ਇੰਸਪੈਕਟਰ ਹਿਤੇਸ਼ ਕੌਸ਼ਲ, ਜੰਗਲਾਤ ਗਾਰਡ ਬਲਵਿੰਦਰ ਸਿੰਘ, ਏਐੱਸਆਈ ਜਸਵਿੰਦਰ ਸਿੰਘ, ਹੌਲਦਾਰ ਮਨੋਜ ਸੈਣੀ, ਬਲਾਕ ਅਫ਼ਸਰ ਵਣ ਭਵਨ ਮਨਜੀਤ ਸਿੰਘ, ਜੇਈ-ਕਮ-ਮਾਈਨਿੰਗ ਇੰਸਪੈਕਟਰ ਪੰਕਜ ਜਿੰਦਲ, ਐੱਸਆਰਸੀਟੀ ਗੁਰਜੋਧ ਸਿੰਘ, ਸਿਮਰਨਜੀਤ ਸਿੰਘ ਸ਼ਾਮਲ ਹਨ। ਟੀ-ਪੁਆਇੰਟ ਸਿਸਵਾਂ ਮਾਜਰਾ ਵਿਖੇ ਜੇਈ-ਕਮ-ਮਾਈਨਿੰਗ ਇੰਸਪੈਕਟਰ ਦੀਪਕ ਸ਼ਰਮਾ, ਐਕਸੀਅਨ ਸੰਦੀਪ ਗਰੋਵਰ, ਬਲਾਕ ਅਫ਼ਸਰ ਵਣ ਮੰਡਲ ਸੁਰਿੰਦਰ ਕੁਮਾਰ, ਪਰਮਿੰਦਰ ਸਿੰਘ, ਕੁਲਦੀਪ ਸਿੰਘ, ਵਣ ਮੰਡਲ ਅਫ਼ਸਰ ਕੁਮਾਰ ਗੋਰਵ, ਏਐੱਸਆਈ ਕਰਮ ਚੰਦ, ਸੰਦੀਪ ਕੁਮਾਰ ਸ਼ਾਮਲ ਹਨ। ਸਿਊਂਕ ਏਰੀਆ ਵਿਚ ਉਪ ਮੰਡਲ ਅਫ਼ਸਰ ਸ਼ੁਭਮ ਗੋਇਲ, ਏਈ ਉਪ ਮੰਡਲ ਤੇਜਪਾਲ ਸਿੰਘ, ਏਈ ਜਗਮੀਤ ਬਰਾੜ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਸ਼ਾਮਲ ਹਨ। ਮੁਬਾਰਕਪੁਰ ਚੌਕੀ ਸੁੰਡਰਾਂ ਰੋਡ, ਡੇਰਾਬੱਸੀ ਵਿਚ ਉਪ ਮੰਡਲ ਅਫ਼ਸਰ ਰਮਨਜੋਤ ਸਿੰਘ ਤੇ ਉਪ ਮੰਡਲ ਇੰਜੀਨੀਅਰ ਕਰਮਜੀਤ ਸਿੰਘ, ਐੱਚਸੀ ਬਲਵੀਰ ਸਿੰਘ, ਅਮਰਜੀਤ ਸਿੰਘ, ਏਐੱਸਆਈ ਗੁਰਨਾਮ ਸਿੰਘ, ਹੌਲਦਾਰ ਅਸ਼ੋਕ ਕੁਮਾਰ ਸ਼ਾਮਲ ਹਨ। ਆਈਟੀਆਈ ਚੌਕ ਲਾਲੜੂ ਵਿਚ ਜੇਈ ਅਪਿੰਦਰਜੀਤ ਸਿੰਘ, ਬਲਾਕ ਅਫ਼ਸਰ ਵਣ ਮੰਡਲ ਜੈ ਸਿੰਘ, ਏਐੱਸਆਈ ਮਲਕੀਤ ਸਿੰਘ ਸ਼ਾਮਲ ਹਨ। ਬੱਸ ਸਟੈਂਡ ਹੰਡੇਸਰਾ ਵਿਖੇ ਵਣ ਗਾਰਡ ਰੇਸ਼ਮ ਸਿੰਘ, ਜੇਈ-ਕਮ-ਮਾਈਨਿੰਗ ਇੰਸਪੈਕਟਰ ਤਪੇਸ਼ਵਰ ਕਾਲਰਾ, ਏਐੱਸਆਈ ਓਮ ਪ੍ਰਕਾਸ਼ ਅਤੇ ਪ੍ਰਭਜੀਤ ਸਿੰਘ ਸ਼ਾਮਲ ਹਨ। ਕਰਾਸਿੰਗ ਬਨੂੜ-ਤੇਪਲਾ ਸੜਕ, ਜ਼ੀਰਕਪੁਰ-ਪਟਿਆਲਾ ਰੋਡ ਵਿਖੇ ਜੇਈ-ਕਮ-ਮਾਈਨਿੰਗ ਇੰਸਪੈਕਟਰ ਚਰਨ ਸੈਣੀ, ਉਪ ਮੰਡਲ ਇੰਜੀਨੀਅਰ ਅੰਮ੍ਰਿਤ ਪਾਲ ਸਿੰਘ, ਏਐੱਸਆਈ ਬਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੂੰ ਤਾਇਨਾਤ ਕੀਤਾ ਗਿਆ।