ਬਾਇਓਮੈਡੀਕਲ ਵੇਸਟ ਮੈਨੇਜਮੈਂਟ ਅਤੇ ਨੀਡਲ ਸਟਿਕ ਇੰਜਰੀ ਮੈਨੇਜਮੈਂਟ ਵਿਸ਼ੇ ’ਤੇ ਸੈਸ਼ਨ
ਬਾਇਓਮੈਡੀਕਲ ਵੇਸਟ ਮੈਨੇਜਮੈਂਟ ਅਤੇ ਨੀਡਲ ਸਟਿਕ ਇੰਜਰੀ ਮੈਨੇਜਮੈਂਟ ਵਿਸ਼ੇ ’ਤੇ ਸੈਸ਼ਨ
Publish Date: Mon, 04 May 2026 08:49 PM (IST)
Updated Date: Mon, 04 May 2026 08:50 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਯੂਨੀਵਰਸਲ ਇੰਸਟੀਟਿਊਟ ਆਫ਼ ਨਰਸਿੰਗ ਵੱਲੋਂ ਫੋਰਟਿਸ ਹਸਪਤਾਲ, ਮੁਹਾਲੀ ਦੇ ਸਹਿਯੋਗ ਨਾਲ ‘ਬਾਇਓਮੈਡੀਕਲ ਵੇਸਟ ਮੈਨੇਜਮੈਂਟ ਅਤੇ ਨੀਡਲ ਸਟਿਕ ਇੰਜਰੀ ਮੈਨੇਜਮੈਂਟ’ ਵਿਸ਼ੇ ’ਤੇ ਇਕ ਜਾਣਕਾਰੀ ਸੈਸ਼ਨ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਨਰਸਿੰਗ ਵਿਦਿਆਰਥੀਆਂ ਵਿਚ ਸੁਰੱਖਿਅਤ ਸਿਹਤ ਸੇਵਾ , ਸੰਕਰਮਣ ਤੋਂ ਬਚਾਅ ਅਤੇ ਬਾਇਓਮੈਡੀਕਲ ਵੇਸਟ ਦੇ ਸਹੀ ਨਿਪਟਾਰੇ ਬਾਰੇ ਜਾਗਰੂਕ ਕਰਾਨ ਸੀ। ਸੈਸ਼ਨ ਵਿਚ ਫੋਰਟਿਸ ਹਸਪਤਾਲ ਤੋਂ ਆਏ ਮਾਹਰਾ ਨੇ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦੇ ਮਿਆਰੀ ਪ੍ਰੋਟੋਕੋਲਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਕਲੀਨਿਕ ਵਾਤਾਵਰਨ ਵਿਚ ਸੁਰੱਖਿਆ ਨਿਯਮਾਂ ਦੀ ਪਾਲਣਾ ’ਤੇ ਜ਼ੋਰ ਦਿੱਤਾ ਤੇ ਰੰਗ-ਕੋਡ ਕੀਤੇ ਡੱਬਿਆਂ ਦੀ ਵਰਤੋਂ ਨਾਲ ਬਾਇਓਮੈਡੀਕਲ ਵੇਸਟ ਦੇ ਸਹੀ ਵੰਡ ਅਤੇ ਨਿਪਟਾਰੇ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਗ਼ਲਤ ਵੇਸਟ ਹੈਂਡਲਿੰਗ ਨਾਲ ਜੁੜੇ ਸੰਕਰਮਣ ਖ਼ਤਰੇ ਬਾਰੇ ਵੀ ਜਾਗਰੂਕ ਕਰਦਿਆਂ ਸਰਿੰਜ ਤੇ ਇੰਜਰੀ ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਡੈਮੋ ਦਿੱਤਾ, ਜਿਸ ਵਿਚ ਤੁਰੰਤ ਕਾਰਵਾਈ ਅਤੇ ਰਿਪੋਰਟਿੰਗ ਪ੍ਰਕਿਰਿਆਵਾਂ ਸ਼ਾਮਲ ਸਨ। ਯੂਜੀਆਈ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ, ਜੋ ਬਾਇਓਮੈਡੀਕਲ ਸੁਰੱਖਿਆ ਬਾਰੇ ਜਾਗਰੂਕਤਾ ਉੱਚ ਗੁਣਵੱਤਾ ਵਾਲੀ ਸਿਹਤ ਸਿੱਖਿਆ ਦੀ ਬੁਨਿਆਦ ਹੈ। ਯੂਜੀਆਈ ਦੀ ਐਗਜ਼ਿਕਿਊਟਿਵ ਡਾਇਰੈਕਟਰ ਕੰਵਲਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਸ਼ਨ ਵਿਦਿਆਰਥੀਆਂ ਦੀ ਕਲੀਨਿਕਲ ਤਿਆਰੀ ਨੂੰ ਕਾਫ਼ੀ ਮਜ਼ਬੂਤ ਕਰਦੇ ਹਨ ਤੇ ਉਦਯੋਗ ਅਤੇ ਅਕਾਦਮਿਕ ਸਹਿਯੋਗ ਸਿੱਖਿਆਰਥੀਆਂ ਨੂੰ ਕੁਸ਼ਲ ਸਿਹਤ ਪ੍ਰੋਫੈਸ਼ਨਲ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਯੂਨੀਵਰਸਲ ਇੰਸਟੀਟਿਊਟ ਆਫ਼ ਨਰਸਿੰਗ ਦੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਪੂਨਮ ਮਲਹੋਤਰਾ ਨੇ ਫੋਰਟਿਸ ਹਸਪਤਾਲ ਤੋਂ ਆਏ ਡਾਕਟਰਾਂ ਦਾ ਦਿਲੋਂ ਧੰਨਵਾਦ ਕੀਤਾ।