ਨੈਸ਼ਨਲ ਪਬਲਿਕ ਸਕੂਲ ’ਚ ਏਆਈ ’ਤੇ ਸੈਮੀਨਾਰ ਕਰਵਾਇਆ
ਨੈਸ਼ਨਲ ਪਬਲਿਕ ਸਕੂਲ ’ਚ ਏਆਈ ’ਤੇ ਸੈਮੀਨਾਰ ਆਯੋਜਿਤ
Publish Date: Mon, 20 Apr 2026 05:46 PM (IST)
Updated Date: Mon, 20 Apr 2026 05:48 PM (IST)

ਸ਼੍ਰੀ ਗਣੇਸ਼, ਪੰਜਾਬੀ ਜਾਗਰਣ ਕੁਰਾਲੀ : ਨੈਸ਼ਨਲ ਪਬਲਿਕ ਸਕੂਲ ਮੋਰਿੰਡਾ ਰੋਡ ਕੁਰਾਲੀ ਦੀ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਸੰਤੋਸ਼ ਸ਼ਰਮਾ, ਮੈਨੇਜਰ ਅਮਨ ਸ਼ਰਮਾ ਅਤੇ ਖ਼ਜ਼ਾਨਚੀ ਈਸ਼ ਅਗਰਵਾਲ ਦੀ ਅਗਵਾਈ ਹੇਠ ਸਕੂਲ ਦੀ ਪ੍ਰਿੰਸੀਪਲ ਮਧੂ ਕਾਲੀਆ ਦੀ ਨਿਗਰਾਨੀ ਹੇਠ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਪ੍ਰਿੰਸੀਪਲ ਦੁਆਰਾ ਦੀਪ ਜਗ੍ਹਾ ਕੇ ਕੀਤੀ ਗਈ ਅਤੇ ਸ਼੍ਰੀਮਤੀ ਏਕਤਾ ਰਾਣੀ ਅਤੇ ਸ਼੍ਰੀਮਤੀ ਰਿਤੂ ਬਡੋਨੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਸਰੋਤ ਵਿਅਕਤੀਆਂ ਨੇ ਅਧਿਆਪਕਾਂ ਨੂੰ ਸਕੂਲ ਅਤੇ ਕਲਾਸਰੂਮ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਵਿਗਿਆਨ ਦੀ ਇਕ ਸ਼ਾਖਾ ਹੈ, ਜੋ ਮਸ਼ੀਨਾਂ ਨੂੰ ਮਨੁੱਖ ਵਰਗੀ ਬੁੱਧੀ ਪ੍ਰਦਾਨ ਕਰਦੀ ਹੈ। ਇਸਦਾ ਉਦੇਸ਼ ਸਮਾਰਟ ਮਸ਼ੀਨਾਂ ਅਤੇ ਸਾਫਟਵੇਅਰ ਵਿਕਸਤ ਕਰਨਾ ਹੈ, ਜੋ ਸਿੱਖਣ, ਸਮਝਣ, ਤਰਕ ਕਰਨ, ਸਮੱਸਿਆ ਹੱਲ ਕਰਨ ਅਤੇ ਫ਼ੈਸਲਾ ਲੈਣ ਦੇ ਸਮਰੱਥ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਐਪਾਂ ਦੀ ਵਰਤੋਂ ਕਰਕੇ ਜ਼ਿੰਦਗੀ ਅਤੇ ਸਿੱਖਿਆ ਨੂੰ ਆਸਾਨ ਬਣਾਇਆ ਜਾ ਸਕਦਾ ਹੈ। ਇਸ ਮੌਕੇ ਏਆਈ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸਕੂਲਾਂ ਦੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਧੂ ਕਾਲੀਆ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।