ਪੁਸਤਕਾਂ ਨਾਲ ਕਰੋ ਪਿਆਰ ਵਿਸ਼ੇ ’ਤੇ ਕਰਵਾਇਆ ਸੈਮੀਨਾਰ
"ਪੁਸਤਕਾਂ ਨਾਲ ਕਰੋ ਪਿਆਰ" ਵਿਸ਼ੇ ’ਤੇ ਕਰਵਾਇਆ ਸੈਮੀਨਾਰ
Publish Date: Sat, 21 Feb 2026 05:32 PM (IST)
Updated Date: Sat, 21 Feb 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ’ਚ ਸੈਸ਼ਨ 2025-26 ਫਰਵਰੀ ਮਹੀਨੇ ਦੌਰਾਨ “ਪੁਸਤਕਾਂ ਨਾਲ ਕਰੋ ਪਿਆਰ” ਵਿਸ਼ੇ ’ਤੇ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ ਗਈ। ਇਸ ਵਿਚ ਲੇਖ ਅਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ। ਇਹ ਪ੍ਰਤੀਯੋਗਤਾ ਪ੍ਰਿੰਸੀਪਲ ਮੈਡਮ ਵਿਨੀਤਾ ਰਾਓ ਦੀ ਸਰਪ੍ਰਸਤੀ ਹੇਠ ਕਰਵਾਈ ਗਈ। ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਮਹੱਤਵ ਨੂੰ ਸਮਝਾਇਆ। ਉਨ੍ਹਾਂ ਅਨੁਸਾਰ ਪੁਸਤਕਾਂ ਗਿਆਨ ਦਾ ਖ਼ਜ਼ਾਨਾ ਅਤੇ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹਨ। ਪੁਸਤਕਾਂ ਨਾਲ ਪਿਆਰ ਕਰਨਾ ਜੀਵਨ ਵਿਚ ਸਕਾਰਾਤਮਕਤਾ, ਸੋਚ ਵਿਚ ਵਿਸ਼ਾਲਤਾ ਅਤੇ ਗਿਆਨ ਵਿਚ ਵਾਧਾ ਕਰਦਾ ਹੈ, ਜੋ ਇਨਸਾਨ ਨੂੰ ਬੌਧਿਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਕਿਸੇ ਵਿਦਵਾਨ ਦੀ ਪਰਿਭਾਸ਼ਾ ਸਾਂਝੀ ਕੀਤੀ ਕਿ ਪੁਸਤਕ ਹੱਥ ਵਿਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਪਰ ਜੇ ਦਿਲ ਵਿਚ ਵੱਸ ਜਾਵੇ ਤਾਂ ਪਿਆਰ ਹੁੰਦੀ ਹੈ। ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਪਹਿਲਾ ਸਥਾਨ ਏਕਤਾ ਬੀਏ ਭਾਗ ਤੀਜਾ, ਦੂਸਰਾ ਸਥਾਨ ਲਵਪ੍ਰੀਤ ਸਿੰਘ ਬੀਏ ਭਾਗ ਤੀਜਾ, ਤੀਸਰਾ ਸਥਾਨ ਅੰਜਲੀ ਕੁਮਾਰੀ ਬੀ-ਕਾਮ ਆਨਰਜ਼ ਅਤੇ ਕੋਨਸੋਲੇਸ਼ਨ (ਪ੍ਰੋਤਸਾਹਨ ਇਨਾਮ) ਵਿਚ ਪਹਿਲਾ ਸਥਾਨ ਤਰਨਜੀਤ ਸਿੰਘ ਬੀਸੀਏ ਭਾਗ ਪਹਿਲਾ, ਦੂਸਰਾ ਸਥਾਨ ਅਕਵੰਤ ਕੌਰ ਬੀਏ ਭਾਗ ਤੀਜਾ, ਤੀਸਰਾ ਸਥਾਨ ਮਨਪ੍ਰੀਤ ਕੌਰ ਬੀਏ ਭਾਗ ਤੀਜਾ, (ਸਪੈਸ਼ਲ ਇਨਾਮ ਸੈਲਫੀ ਫਰੇਮ ਲਈ) ਮਨਪ੍ਰੀਤ ਕੌਰ, ਬੀਏ ਭਾਗ ਤੀਜਾ ਅਤੇ ਪੇਂਟਿੰਗ ਮੁਕਾਬਲੇ ਵਿਚ ਰਘੁਬੀਰ ਝਾਅ ਬੀ-ਕਾਮ ਭਾਗ ਤੀਜਾ ਜਨਰਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਲਾਇਬਰੇਰੀਅਨ ਭੁਪਿੰਦਰ ਕੌਰ ਵੀ ਹਾਜ਼ਰ ਰਹੇ। ਅੰਤ ਵਿਚ ਪ੍ਰਿੰਸੀਪਲ ਮੈਡਮ ਨੇ ਇਸ ਸ਼ਾਨਦਾਰ ਪ੍ਰਤੀਯੋਗਿਤਾ ’ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਹਰ ਰੋਜ਼ ਲਾਇਬਰੇਰੀ ਆ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ। ਇਸ ਸੈਸ਼ਨ ਵਿਚ ਨਾ ਵਰਤਣਯੋਗ ਸਾਮਾਨ ਤੋਂ ਇਕ ਸੈਲਫੀ ਫਰੇਮ ਵੀ ਬਣਾਇਆ ਗਿਆ।