ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਗੂੰਜਿਆ ਸੈਕਟਰ-70
ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਗੂੰਜਿਆ ਸੈਕਟਰ-70, ਸ਼੍ਰੀ ਸ਼ਿਆਮ ਦੀਵਾਨੇ ਮੰਡਲ ਵੱਲੋਂ ਮਹਾ ਉਤਸਵ ਦਾ ਆਯੋਜਨ
Publish Date: Sat, 08 Nov 2025 08:22 PM (IST)
Updated Date: Sat, 08 Nov 2025 08:22 PM (IST)

ਸ਼੍ਰੀ ਸ਼ਿਆਮ ਦੀਵਾਨੇ ਮੰਡਲ ਨੇ ਮਹਾ ਉਤਸਵ ਕਰਵਾਇਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬਾਬਾ ਸ਼ਿਆਮ ਜੀ ਦੇ ਲਾਡਲਿਆਂ ਦੀ ਸੱਚੀ ਸ਼ਰਧਾ ਅਤੇ ਭਗਤੀ ਦੇ ਮਾਹੌਲ ਵਿਚ, ਸ਼੍ਰੀ ਸ਼ਿਆਮ ਦੀਵਾਨੇ ਮੰਡਲ ਵੱਲੋਂ ਬਾਬਾ ਸ਼ਿਆਮ ਜੀ ਦਾ ਚੌਥੇ ਵਿਸ਼ਾਲ ਮਹਾਉਤਸਵ ਦਾ ਆਯੋਜਿਤ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਆਮ ਮਹਾ ਉਤਸਵ ਦਾ ਸੈਕਟਰ-70 ਸਥਿਤ ਸ੍ਰੀ ਸਤਿ ਨਾਰਾਇਣ ਮੰਦਰ ਵਿਖੇ ਕੀਤਾ ਗਿਆ, ਜਿੱਥੇ ਬਾਬਾ ਸ਼ਿਆਮ ਜੀ ਦੀ ਮਹਿਮਾ ਵਿਚ ਝੂਮਦੇ ਸ਼ਰਧਾਲੂ ਰਾਤ ਤੱਕ ਬਾਬਾ ਦੇ ਭਜਨਾਂ ਦਾ ਆਨੰਦ ਲੈਂਦੇ ਰਹੇ। ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਸ਼ਿਆਮ ਜੀ ਦੀ ਅਸੀਮ ਕਿਰਪਾ ਨਾਲ ਇਸ ਵਾਰ ਦਾ ਉਤਸਵ ਪਹਿਲਾਂ ਤੋਂ ਵੀ ਉਤਸ਼ਾਹ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਸ਼ਿਆਮ ਲਾਡਲੇ ਸ਼੍ਰੀ ਜਤਿਨ ਜਿੰਦਲ ‘ਪਹੇਵਾ ਵਾਲੇ’ ਨੇ ਆਪਣੀ ਮਧੁਰ ਵਾਣੀ ਰਾਹੀਂ ਬਾਬਾ ਸ਼ਿਆਮ ਜੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕੀਤਾ, ਜਿਸ ਨਾਲ ਪੂਰਾ ਪਰਿਸਰ ਸ਼ਿਆਮ ਮਈ ਹੋ ਗਿਆ। ਉਤਸਵ ਦੌਰਾਨ ਹਰ ਸਾਲ ਦੀ ਤਰ੍ਹਾਂ ਇਤਰ ਵਰਸ਼ਾ ਅਤੇ ਪਰੰਪਰਾ ਅਨੁਸਾਰ 56 ਭੋਗ ਬਾਬਾ ਸ਼ਿਆਮ ਜੀ ਨੂੰ ਅਰਪਿਤ ਕੀਤੇ ਗਏ ਅਤੇ ਆਏ ਹੋਏ ਸਾਰੇ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰਾ (ਲੰਗਰ) ਦਾ ਪ੍ਰਬੰਧ ਕੀਤਾ ਗਿਆ, ਜੋ ਰਾਤ ਦੇ ਦੇਰ ਤੱਕ ਨਿਰੰਤਰ ਜਾਰੀ ਰਿਹਾ। ਬਾਬਾ ਦੇ ਜੈਕਾਰਿਆਂ ਨਾਲ ਗੂੰਜਦੇ ਪ੍ਰੰਗਣ ਵਿਚ ਭਗਤਾਂ ਨੇ ਭਗਤੀ ਰਸ ਵਿਚ ਡੁੱਬ ਕੇ ਆਨੰਦ ਮਾਣਿਆ। ਸਮਾਗਮ ਦਾ ਸਮਾਪਨ ਬਾਬਾ ਸ਼ਿਆਮ ਜੀ ਦੀ ਆਰਤੀ ਅਤੇ ਪ੍ਰਸ਼ਾਦ ਵੰਡ ਨਾਲ ਕੀਤਾ ਗਿਆ। ਆਯੋਜਕਾਂ ਨੇ ਦੱਸਿਆ ਕਿ ਬਾਬਾ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਮਹਾ ਉਤਸਵ ਹੋਰ ਭਵਿਆ ਢੰਗ ਨਾਲ ਮਨਾਇਆ ਜਾਵੇਗਾ। ਇਸ ਮੌਕੇ ’ਤੇ ਸ਼ਹਿਰ ਦੇ ਗਣਮਾਨਯ ਵਿਅਕਤੀਆਂ ਸਮੇਤ ਬਾਬਾ ਦੇ ਲਾਡਲੇ ਜੋਤੀ ਸਿੰਗਲਾ, ਆਯੁਸ਼ ਗਰਗ, ਧਰਮਵੀਰ ਗਰਗ, ਸੰਦੀਪ ਗਰਗ, ਧੀਰਜ ਗਰਗ, ਹਿਮਾਂਸ਼ੂ ਗਰਗ, ਬਲਰਾਜ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।