ਸਕੂਲ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ
ਸਕੂਲ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ
Publish Date: Mon, 15 Sep 2025 08:16 PM (IST)
Updated Date: Mon, 15 Sep 2025 08:17 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਮੈਕਸੀਮ ਮੈਰੀ ਸਕੂਲ ਖਰੜ ਨੇ ਪੰਜਾਬ ਵਿਚ ਹੜ੍ਹ ਪੀੜਤਾਂ ਨੂੰ ਜ਼ਰੂਰਤ ਦਾ ਸਾਮਾਨ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਕੁੰਤਲਾ ਅਤੇ ਸ਼ੁਭਮ ਸਮੇਤ ਹੋਰ ਸਟਾਫ਼ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜਣ ਲਈ ਰਾਹਤ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਵੱਧ ਚੜ੍ਹ ਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਨੇ ਯੋਗਦਾਨ ਪਾਇਆ ਹੈ। ਇਸ ਰਾਹਤ ਸਮੱਗਰੀ ਵਿਚ ਸਾਬਣ, ਦਵਾਈਆਂ ਕੱਪੜੇ, ਆਟਾ, ਚੌਲ, ਚੀਨੀ, ਬਿਸਕਿਟ, ਕੰਬਲ, ਚਾਦਰਾਂ, ਮਸਾਲੇ, ਪਾਣੀ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰਾਹਤ ਸਮੱਗਰੀ ਨੰਗਰਾ ਅਤੇ ਪਲਾਸੀ ਪਿੰਡਾਂ ਨੂੰ ਭੇਜੀ ਗਈ ਹੈ। ਇਸ ਮੌਕੇ ਉਨ੍ਹਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਅਰਦਾਸ ਵੀ ਕੀਤੀ।