ਸਚਿਨ ਸ਼ਰਮਾ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ
ਸਚਿਨ ਸ਼ਰਮਾ ਸਾਥੀਆਂ ਸਮੇਤ 'ਆਪ' ਵਿਚ ਸ਼ਾਮਲ
Publish Date: Mon, 11 May 2026 09:46 PM (IST)
Updated Date: Mon, 11 May 2026 09:48 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਹਲਕਾ ਡੇਰਾਬੱਸੀ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਜ਼ੀਰਕਪੁਰ ਦੇ ਵਾਰਡ ਨੰਬਰ 22 (ਪੈਂਟਾ ਹੋਮ) ਤੋਂ ਪ੍ਰਮੁੱਖ ਆਗੂ ਸਚਿਨ ਸ਼ਰਮਾ ਨੇ ਆਪਣੇ ਦਰਜਨਾਂ ਨੌਜਵਾਨ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ। ਰੰਧਾਵਾ ਫਾਰਮ ਵਿਖੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਸਪੁੱਤਰ ਗੁਰਸਹਿਜ ਸਿੰਘ ਰੰਧਾਵਾ ਦੀ ਅਗਵਾਈ ਹੇਠ ਰੱਖੇ ਇਕ ਸਮਾਗਮ ਦੌਰਾਨ ਇਨ੍ਹਾਂ ਸਾਰੇ ਆਗੂਆਂ ਨੇ ਆਮ ਆਦਮੀ ਪਾਰਟੀ ‘ਆਪ’ ਦਾ ਪੱਲਾ ਫੜਿਆ। ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਚਿਹਰਿਆਂ ਵਿਚ ਸ਼ਹਿਜ਼ਾਦਾ ਰਾਜ, ਕਮਲ, ਭਵੇਜਾ, ਯਸ਼ ਕੌਸ਼ਿਕ, ਕਵਾਤਰਾ, ਪੰਕਜ ਭਾਰਦਵਾਜ, ਅਭਿ ਸ਼ਰਮਾ, ਨਵਦੀਪ ਸ਼ਰਮਾ, ਰੋਮੀ, ਵਿਨੋਦ ਕੁਮਾਰ, ਰਾਹੁਲ ਗਾਂਧੀ ਅਤੇ ਜੱਸੀ ਸਮੇਤ ਕਈ ਹੋਰ ਨੌਜਵਾਨ ਸ਼ਾਮਲ ਸਨ। ਗੁਰਸਹਿਜ ਸਿੰਘ ਰੰਧਾਵਾ ਨੇ ਸਾਰਿਆਂ ਨੂੰ ਪਾਰਟੀ ਦੇ ਪਟਕੇ ਪਹਿਨਾ ਕੇ ਸਵਾਗਤ ਕੀਤਾ ਅਤੇ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਸਹਿਜ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਲੋਕ-ਪੱਖੀ ਫ਼ੈਸਲਿਆਂ ਅਤੇ ਡੇਰਾਬੱਸੀ ਹਲਕੇ ਵਿਚ ਕਰਵਾਏ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਰਵਾਇਤੀ ਪਾਰਟੀਆਂ ਨੂੰ ਤਿਆਗ ਰਹੇ ਹਨ। ਨਵੇਂ ਸ਼ਾਮਲ ਹੋਏ ਨੌਜਵਾਨ ਆਗੂਆਂ ਨੇ ਕਿਹਾ ਕਿ ਉਹ ਆਪ ਸਰਕਾਰ ਦੇ ਸਿੱਖਿਆ, ਸਿਹਤ ਅਤੇ ਵਿਕਾਸ ਮਾਡਲ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਨੌਜਵਾਨਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ, ਜਦਕਿ ਆਪ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇ ਰਹੀ ਹੈ। ਉਨ੍ਹਾਂ ਅਹਿਦ ਲਿਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਹਲਕੇ ਦੇ ਹਰ ਘਰ ਤੱਕ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਪ੍ਰਤਾਪ ਸਿੰਘ ਵਿਰਕ ਅਤੇ ਉਦੈ ਰਾਠੌਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।