ਐਪ ਡਾਊਨਲੋਡ ਨਾ ਕਰਨ ’ਤੇ ਬੰਦ ਹੋ ਸਕਦੀ ਹੈ ਰਾਸ਼ਨ ਸਬਸਿਡੀ, ਅੱਜ ਲੱਗਣਗੇ ਵਿਸ਼ੇਸ਼ ਕੈਂਪ
ਪ੍ਰਸ਼ਾਸਨ ਨੇ ਦੱਸਿਆ ਕਿ ਲਾਭਪਾਤਰੀ ਆਪਣੇ ਮੋਬਾਈਲ ਫੋਨ ’ਚ ‘ਪੀਐੱਨਬੀ ਡਿਜੀਟਲ ਰੁਪਏ’ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹਨ। ਐਪ ਡਾਊਨਲੋਡ ਕਰਨ ਲਈ ਲਿੰਕ ਵੀ ਉਪਲੱਬਧ ਕਰਵਾਇਆ ਗਿਆ ਹੈ।
Publish Date: Tue, 26 May 2026 06:52 PM (IST)
Updated Date: Thu, 28 May 2026 12:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਖਾਦ ਤੇ ਸਪਲਾਈ ਖਪਤਕਾਰ ਮਾਮਲੇ ਤੇ ਕਾਨੂੰਨੀ ਮਾਪ ਵਿਗਿਆਨ ਵਿਭਾਗ, ਯੂਟੀ ਪ੍ਰਸ਼ਾਸਨ ਵੱਲੋਂ ਰਾਸ਼ਨ ਕਾਰਡਧਾਰਕਾਂ ਲਈ 28 ਮਈ ਨੂੰ ਵਿਸ਼ੇਸ਼ ਕੈਂਪ ਲਾਏ ਜਾਣਗੇ। ਇਹ ਕੈਂਪ ਮਲੋਆ (ਸਮਾਲ ਫਲੈਟਸ), ਮਨੀਮਾਜਰਾ (ਸ਼ਿਵਾਲਿਕ ਗਾਰਡਨ ਦੇ ਪਿੱਛੇ), ਕਜੇੜੀ ਤੇ ਮੌਲੀ ਜਾਗਰਾਂ (ਵਿਕਾਸ ਨਗਰ) ਦੇ ਕਮਿਊਨਿਟੀ ਸੈਂਟਰਾਂ ’ਚ ਲਾਏ ਜਾਣਗੇ। ਵਿਭਾਗ ਅਨੁਸਾਰ ਇਹ ਕੈਂਪ ਉਨ੍ਹਾਂ ਲਾਭਪਾਤਰੀਆਂ ਲਈ ਹਨ, ਜਿਨ੍ਹਾਂ ਨੇ ਰਾਸ਼ਨ ਸਬਸਿਡੀ ਮੋਬਾਈਲ ਫੋਨ ਰਾਹੀਂ ਪ੍ਰਾਪਤ ਕਰਨ ਲਈ ਆਪਣੀ ਜਾਣਕਾਰੀ ਪਹਿਲਾਂ ਹੀ ਜਮ੍ਹਾ ਕਰਵਾ ਦਿੱਤੀ ਹੈ ਪਰ ਅਜੇ ਤੱਕ ਆਪਣੇ ਮੋਬਾਈਲ ’ਚ ਲਾਜ਼ਮੀ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ।
ਪ੍ਰਸ਼ਾਸਨ ਨੇ ਸਾਰੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਆਧਾਰ ਕਾਰਡ ਤੇ ਆਧਾਰ ਨਾਲ ਲਿੰਕ ਮੋਬਾਈਲ ਫੋਨ ਨਾਲ ਲੈ ਕੇ ਕੈਂਪਾਂ ’ਚ ਪਹੁੰਚਣ ਤਾਂ ਜੋ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਰਾਸ਼ਨ ਸਬਸਿਡੀ ਪ੍ਰਾਪਤ ਕਰਨ ਲਈ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨਾ ਲਾਜ਼ਮੀ ਹੈ, ਜੋ ਲਾਭਪਾਤਰੀ ਇਹ ਪ੍ਰਕਿਰਿਆ ਪੂਰੀ ਨਹੀਂ ਕਰਨਗੇ, ਉਨ੍ਹਾਂ ਦੀ ਸਬਸਿਡੀ ਬੰਦ ਹੋ ਸਕਦੀ ਹੈ। ਇਸ ਲਈ ਸਾਰੇ ਬਕਾਇਆ ਲਾਭਪਾਤਰੀਆਂ ਨੂੰ ਸਮੇਂ ਸਿਰ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਲਾਭਪਾਤਰੀ ਆਪਣੇ ਮੋਬਾਈਲ ਫੋਨ ’ਚ ‘ਪੀਐੱਨਬੀ ਡਿਜੀਟਲ ਰੁਪਏ’ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹਨ। ਐਪ ਡਾਊਨਲੋਡ ਕਰਨ ਲਈ ਲਿੰਕ ਵੀ ਉਪਲੱਬਧ ਕਰਵਾਇਆ ਗਿਆ ਹੈ।