ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਮਿਲਕੇ ਅਵਾਰਾ ਪਸ਼ੂਆਂ ਨੂੰ ਲੈਕੇ ਹੱਲ ਕਰਨਾ ਚਾਹੀਦਾ ਹੈ। ਬਹੁਤ ਹੱਦ ਤੱਕ ਅਸੀਂ ਕਰ ਵੀ ਰਹੇ ਹਾਂ ਪਰ ਬਹੁਤ ਲੋਕ ਰੌਲਾ਼ ਪਾ ਲੈਂਦੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਸਾਡਾ ਸਾਥ ਦਿਓ। ਇਸੇ ਨੂੰ ਲੈਕੇ ਗਊ ਸੈਸ ਲੱਗਦਾ ਹੈ।
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਨਿਚਰਵਾਰ ਨੂੰ ਬੱਦੀ-ਪਿੰਜੌਰ ਸੜਕ ’ਤੇ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿਚ ਕੁਝ ਸੁਧਾਰ ਹੋ ਰਿਹਾ ਹੈ। ਸ਼ਨਿਚਰਵਾਰ ਤੋਂ ਮੁਹਾਲੀ ਹਸਪਤਾਲ ਵਿਚ ਉਨ੍ਹਾਂ ਨੂੰ ਐਡਵਾਂਸ ਲਾਈਫ ਸਪੋਰਟਸ ਸਿਸਟਮ ’ਤੇ ਰੱਖਿਆ ਗਿਆ ਹੈ।
ਐਤਵਾਰ ਨੂੰ ਜਵੰਦਾ ਦਾ ਹਾਲ ਪੁੱਛਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ। ਮੁੱਖ ਮੰਤਰੀ ਨੇ ਹਸਪਤਾਲ ਜਵੰਦਾ ਦੀ ਮਾਤਾ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਅਤੇ ਡਾਕਟਰਾਂ ਤੋਂ ਵੀ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਮਾਨ ਨੇ ਕਿਹਾ ਕਿ ਉਹ ਜਵੰਦਾ ਦੇ ਪਰਿਵਾਰਕ ਮੈਂਬਰਾਂ ਤੇ ਡਾਕਟਰਾਂ ਨੂੰ ਮਿਲੇ ਹਨ, ਜਵੰਦਾ ਦੀ ਹਾਲਤ ਬਿਹਤਰ ਹੈ।
ਇਸ ਤੋਂ ਬਾਅਦ ਜਵੰਦਾ ਨੂੰ ਮਿਲਣ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਪਹੁੰਚੇ ਅਤੇ ਪਰਿਵਾਰ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਜੋ ਮੀਡੀਆ ਨੇ ਦਿਖਾਇਆ, ਉਸ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਲੋਕਾਂ ਨੇ ਅਰਦਾਸਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣੇ ਹੀ ਜਵੰਦਾ ਦੀ ਐੱਮਆਰਆਈ ਹੋਈ ਹੈ ਅਤੇ ਬਰੇਨ ਵਿਚ ਸੋਜ਼ਿਸ਼ ਆਈ ਹੈ। ਡਾਕਟਰ ਉਸ ਵੱਲ ਧਿਆਨ ਦੇ ਰਹੇ ਹਨ।
ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਮਿਲਕੇ ਅਵਾਰਾ ਪਸ਼ੂਆਂ ਨੂੰ ਲੈਕੇ ਹੱਲ ਕਰਨਾ ਚਾਹੀਦਾ ਹੈ। ਬਹੁਤ ਹੱਦ ਤੱਕ ਅਸੀਂ ਕਰ ਵੀ ਰਹੇ ਹਾਂ ਪਰ ਬਹੁਤ ਲੋਕ ਰੌਲਾ਼ ਪਾ ਲੈਂਦੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਸਾਡਾ ਸਾਥ ਦਿਓ। ਇਸੇ ਨੂੰ ਲੈਕੇ ਗਊ ਸੈਸ ਲੱਗਦਾ ਹੈ। ਇਕੱਲੀ ਜਿੰਮੇਵਾਰੀ ਸਰਕਾਰ ਦੀ ਨਹੀਂ ਹੈ। ਜੇਕਰ ਸਰਕਾਰ ਕੋਈ ਸਖਤੀ ਕਰਦੀ ਹੈ ਤਾਂ ਉਸਦਾ ਵੀ ਸਾਥ ਦਿਆ ਕਰੋ ਕੁੱਝ ਸੰਸਥਾਵਾਂ ਨੇ ਜੋ ਬੋਲਣਾ ਸ਼ੁਰੂ ਕਰ ਦਿੰਦੀਆਂ ਹਨ।
ਇਸੇ ਦੌਰਾਨ ਹਸਪਤਾਲ ਵੱਲੋਂ ਜਾਰੀ ਬੁਲੇਟਨ ਵਿਚ ਦੱਸਿਆ ਗਿਆ ਹੈ ਕਿ ਜਵੰਦਾ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਹਸਪਤਾਲ ਵਿਚ ਵੈਂਟੀਲੇਟਰ ਸਪੋਰਟ ’ਤੇ ਹਨ। ਉਹ ਹਸਪਤਾਲ ਦੀ ਨਿਓਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਰਾਂ ਦੀ ਬਹੁ ਅਨੁਸ਼ਾਸਨੀ ਟੀਮ ਵੱਲੋਂ ਨੇੜਿਓਂ ਨਿਗਰਾਨੀ ਅਤੇ ਪ੍ਰਬੰਧਨ ਅਧੀਨ ਹਨ। ਸ਼ਨਿਚਰਵਾਰ ਨੂੰ ਜਵੰਦਾ ਨੂੰ ਮਿਲਣ ਲਈ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾ, ਗਾਇਕ ਅਤੇ ਫਿਲਮੀ ਕਲਾਕਾਰ ਵੀ ਪਹੁੰਚੇ। ਉਨ੍ਹਾਂ ਵਿਚ ਆਪ ਦੇ ਵਿਧਾਇਕ ਬਲਕਾਰ ਸਿੱਧੂ, ਭਾਜਪਾ ਦੇ ਰਣਜੀਤ ਸਿੰਘ ਗਿੱਲ, ਸੰਜੀਵ ਵਸ਼ਿਸ਼ਟ ਨੇ ਵੀ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਇਸ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਕਲਾਕਾਰ ਗਿੱਪੀ ਗਰੇਵਾਲ, ਕਵਰ ਗਰੇਵਾਲ, ਮਨਕੀਰਤ ਔਲਖ, ਸੁਰਜੀਤ ਖਾਨ, ਜਸ ਬਾਜਵਾ, ਕੁਲਵਿੰਦਰ ਬਿੱਲਾ, ਐਮੀ ਵਿਰਕ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਹਸਪਤਾਲ ਪਹੁੰਚ ਕੇ ਗਾਇਕ ਜਵੰਦਾ ਦਾ ਉਨ੍ਹਾਂ ਦੇ ਪਰਿਵਾਰ ਤੋਂ ਹਾਲਚਾਲ ਜਾਣਿਆ।