ਰਜਿੰਦਰ ਸਿੰਘ ਪੜੌਲ ਲੋਕ ਹਿੱਤ ਮਿਸ਼ਨ ’ਚ ਸ਼ਾਮਲ
ਰਜਿੰਦਰ ਸਿੰਘ ਪੜੌਲ ਲੋਕ ਹਿੱਤ ਮਿਸ਼ਨ 'ਚ ਸ਼ਾਮਲ
Publish Date: Mon, 18 May 2026 08:00 PM (IST)
Updated Date: Mon, 18 May 2026 08:03 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਕਾਂਗਰਸ ਪਾਰਟੀ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਪੜੌਲ ਨੇ ਪਾਰਟੀ ਛੱਡ ਕੇ ਲੋਕ ਹਿੱਤ ਮਿਸ਼ਨ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਮਿਸ਼ਨ ਵਿਚ ਸ਼ਾਮਲ ਹੁੰਦਿਆਂ ਰਜਿੰਦਰ ਸਿੰਘ ਨੇ ਕਿਹਾ ਕਿ ਉਹ ਸਿਆਸੀ ਪਾਰਟੀਆਂ ਨੂੰ ਵਰਤ ਕੇ ਦੇਖ ਚੁੱਕੇ ਹਨ ਪਰ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਮਤਬਲ ਵਰਕਰਾਂ ਦੀ ਬਜਾਇ ਆਪਣੇ ਸਵਾਰਥ ਤੱਕ ਹੀ ਸੀਮਤ ਹੈ। ਇਸ ਦੇ ਮੁਕਾਬਲੇ ਲੋਕ ਹਿੱਤ ਮਿਸ਼ਨ ਜਥੇਬੰਦੀ ਹਰ ਦਿਨ ਲੋਕਾਂ ਦੇ ਮਸਲਿਆਂ ਲਈ ਕੰਮ ਕਰਦੀ ਹੈ। ਇਸ ਲਈ ਉਨ੍ਹਾਂ ਨੇ ਸੋਚ ਵਿਚਾਰ ਕੇ ਇਸ ਜਥੇਬੰਦੀ ਵਿਚ ਲੋਕ ਸੇਵਾ ਲਈ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਇਸ ਦੌਰਾਨ ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਬਜੀਦਪੁਰ ਤੇ ਮਨਦੀਪ ਸਿੰਘ ਖਿਜ਼ਰਾਬਾਦ ਨੇ ਰਜਿੰਦਰ ਸਿੰਘ ਦਾ ਜਥੇਬੰਦੀ ’ਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਵੱਜੋਂ ਨਿਯੁਕਤੀ ਪੱਤਰ ਦਿੱਤਾ ਤੇ ਕਿਹਾ ਕਿ ਮਿਸ਼ਨ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰ ਰਿਹਾ ਹੈ।