Punjab Weather : ਪੰਜਾਬ 'ਚ ਇੰਨੇ ਦਿਨ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ 22 ਫਰਵਰੀ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, 18 ਫਰਵਰੀ ਤੋਂ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਵਾਲੀਆਂ ਪੌਣਾਂ ਪੱਛਮੀ ਹਿਮਾਲਿਆ ਖੇਤਰ ਅਤੇ ਉਸ ਦੇ ਨਾਲ ਲੱਗੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
Publish Date: Sun, 18 Feb 2024 05:33 PM (IST)
Updated Date: Sun, 18 Feb 2024 11:53 PM (IST)
ਚੰਡੀਗੜ੍ਹ : ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ 22 ਫਰਵਰੀ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, 18 ਫਰਵਰੀ ਤੋਂ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਵਾਲੀਆਂ ਪੌਣਾਂ ਪੱਛਮੀ ਹਿਮਾਲਿਆ ਖੇਤਰ ਅਤੇ ਉਸ ਦੇ ਨਾਲ ਲੱਗੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਜਾਣਕਾਰੀ ਅਨੁਸਾਰ, ਪੰਜਾਬ ਵਿੱਚ 18 ਫਰਵਰੀ ਨੂੰ ਇਕ-ਦੋ ਥਾਵਾਂ, 19 ਫਰਵਰੀ ਨੂੰ ਕਈ ਥਾਵਾਂ, 20 ਅਤੇ 21 ਫਰਵਰੀ ਨੂੰ ਕੁਝ ਥਾਵਾਂ ਅਤੇ 22 ਫਰਵਰੀ ਨੂੰ ਇਕ-ਦੋ ਥਾਵਾਂ 'ਤੇ ਹਲਕੀ ਤੋਂ ਮੱਧ ਬਾਰਸ਼ ਦੀ ਸੰਭਾਵਨਾ ਹੈ। ਹਰਿਆਣਾ ਅਤੇ ਚੰਡੀਗੜ੍ਹ ਵਿੱਚ 19 ਫਰਵਰੀ ਨੂੰ ਕਈ ਥਾਵਾਂ 'ਤੇ, 20 ਅਤੇ 21 ਫਰਵਰੀ ਨੂੰ ਕੁਝ ਥਾਵਾਂ 'ਤੇ ਅਤੇ 22 ਫਰਵਰੀ ਨੂੰ ਇਕ-ਦੋ ਥਾਵਾਂ 'ਤੇ ਹਲਕੀ ਤੋਂ ਮੱਧ ਬਾਰਸ਼ ਪੈਣ ਦੀ ਸੰਭਾਵਨਾ ਹੈ।
ਪੱਛਮੀ ਪੌਣਾਂ ਦੇ ਪ੍ਰਭਾਵ ਕਾਰਨ 18 ਫਰਵਰੀ ਨੂੰ ਕੁਝ ਥਾਵਾਂ 'ਤੇ ਗਰਜ਼-ਚਮਕ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਵਿੱਚ 19 ਫਰਵਰੀ ਨੂੰ ਗਰਜ/ਚਮਕ ਨਾਲ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੇ 20 ਫਰਵਰੀ ਨੂੰ ਗਰਜ/ਚਮਕ ਨਾਲ ਤੇਜ਼ ਹਵਾਵਾਂ, 21 ਫਰਵਰੀ ਨੂੰ ਗਰਜ/ਚਮਕ ਨਾਲ ਤੇਜ਼ ਹਵਾਵਾਂ ਕੁਝ ਥਾਵਾਂ 'ਤੇ ਚੱਲਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਵਿੱਚ 19 ਤੇ 20 ਫਰਵਰੀ ਨੂੰ ਕੁਝ ਥਾਵਾਂ 'ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਅਗਲੇ ਦੋ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 3-4 ਡਿਗਰੀ ਸੈਲਸੀਅਸ ਦਾ ਵਾਧਾ ਅਤੇ ਉਸ ਤੋਂ ਬਾਅਦ 2-4 ਡਿਗਰੀ ਸੈਲਸੀਅਸ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ।