Punjab Politics : ਪੰਜਾਬ ਵਿਧਾਨ ਸਭਾ ਦੇ ਉਲਟ ਮਈ ਦਿਵਸ ਮੌਕੇ ਭਾਜਪਾ ਲਗਾਏਗੀ ਵੱਖਰਾ ਵਿਧਾਨ ਸਭਾ ਸੈਸ਼ਨ
ਜਦੋਂ ਪੰਜਾਬ ਸਰਕਾਰ 1 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ ਤਾਂ ਇਸ ਦੇ ਉਲਟ ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਮਈ ਦਿਵਸ ਦੇ ਮੌਕੇ ਆਪਣੀ ਵੱਖਰੀ ਵਿਧਾਨ ਸਭਾ ਲਗਾਉਣ ਦਾ ਫੈਸਲਾ ਕੀਤਾ ਹੈ।
Publish Date: Thu, 30 Apr 2026 07:01 PM (IST)
Updated Date: Thu, 30 Apr 2026 07:04 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਜਦੋਂ ਪੰਜਾਬ ਸਰਕਾਰ 1 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ ਤਾਂ ਇਸ ਦੇ ਉਲਟ ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਮਈ ਦਿਵਸ ਦੇ ਮੌਕੇ ਆਪਣੀ ਵੱਖਰੀ ਵਿਧਾਨ ਸਭਾ ਲਗਾਉਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਇਸ ਤੋਂ ਪਹਿਲਾਂ ਵੀ ਭਾਜਪਾ ਮੌਕ ਸੈਸ਼ਨ ਚਲਾ ਚੁੱਕੀ ਹੈ। ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਦੱਸਿਆ ਕਿ ਭਾਜਪਾ ਸਵੇਰੇ 11 ਵਜੇ ਸੈਕਟਰ 37 ਸਥਿਤ ਪਾਰਟੀ ਦੇ ਮੁੱਖ ਦਫਤਰ ਨੇੜੇ ਜਾਂ ਤਾਂ ਦਾ ਦਰਬਾਰ ਸੈਸ਼ਨ ਲਗਾਏਗੀ। ਜੋਸ਼ੀ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਸੂਬੇ ਦੇ ਮੰਤਵ ਦੀ ਬਜਾਏ ਆਪ ਪਾਰਟੀ ਦੇ ਹਿੱਤਾਂ ਲਈ ਸੱਦੇ ਜਾਣ। ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਆਪਣਾ ਫਰਜ਼ ਤੇ ਮਾਣ ਮਰਿਆਦਾ ਭੁੱਲ ਜਾਵੇ, ਜਦੋਂ ਹਾਕਮ ਧਿਰ ਲੋਕਾਂ ਦੀ ਆਵਾਜ਼ ਦਾ ਮਖੌਲ ਉਡਾਉਣ ਲੱਗ ਜਾਵੇ, ਜਦ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਮੁਲਾਜਮਾਂ ਦਾ ਬਕਾਇਆ ਡੀਏ ਨਾ ਦਿੱਤਾ ਜਾਵੇ, ਤਾਂ ਫ਼ੇਰ ਆਵਾਜ਼ ਤਾਂ ਚੁੱਕਣੀ ਹੀ ਪਵੇਗੀ।