ਮਿਹਨਤੀ ਅਧਿਆਪਕਾਂ ਦੀ ਟੀਮ ਨੇ ਇਸ ਐਪ ਨੂੰ ਤਿਆਰ ਕਰਕੇ ਇਕ ਵਿਲੱਖਣ ਕਾਰਜ ਕਰ ਦਿਖਾਇਆ ਸੀ। ਇਨ੍ਹਾਂ ਅਧਿਆਪਕਾਂ ਦੀ ਟੀਮ 'ਚ ਦੀਪਕ ਕੁਮਾਰ, ਜਸਵਿੰਦਰ ਸਿੰਘ, ਹਰਜੀਤ ਕੁਮਾਰ, ਹਰੀਦਰਸ਼ਨ ਸਿੰਘ, ਚੰਦਰ ਸ਼ੇਖਰ ਅਤੇ ਓਮੇਸ਼ਵਰ ਨਾਰਾਇਣ ਦੇ ਨਾਮ ਸ਼ੁਮਾਰ ਹਨ। ਅੱਜ ਇਹਨਾਂ ਅਧਿਆਪਕਾਂ ਦੀ ਬਦੌਲਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਦੇਸ਼ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਅਤੇ ਅਧਿਆਪਕ ਪ੍ਰਰੀ-ਪ੍ਰਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਕਿਸੇ ਵੀ ਵਿਸ਼ੇ ਦਾ ਪਾਠਕ੍ਰਮ, ਕਿਤਾਬਾਂ, ਟੀਵੀ ਜਮਾਤਾਂ, ਰੇਡੀਓ ਪੋ੍ਗਰਾਮ, ਈ-ਕੰਟੈਂਟ, ਰੋਜ਼ਾਨਾ ਅਭਿਆਸ ਸਮੱਗਰੀ ਸਿਰਫ਼ ਇਕ ਕਲਿੱਕ ਰਾਹੀਂ ਪ੍ਰਰਾਪਤ ਕਰ ਸਕਦੇ ਹਨ।

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਸਿਖ਼ਰਾਂ ਤਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਨ੍ਹਾਂ ਯਤਨਾਂ ਨੂੰ ਬੂਰ ਵੀ ਪੈ ਰਿਹਾ ਹੈ ਕਿਉਂਕਿ ਮੌਜੂਦਾ ਚੁਣੌਤੀਪੂਰਨ ਸਮੇਂ 'ਚ ਆਨਲਾਈਨ ਸਿੱਖਿਆ ਦੇਣ ਵਾਲਾ ਪੰਜਾਬ ਨਵੇਂ-ਨਵੇਂ ਮਾਅਰਕੇ ਮਾਰ ਰਿਹਾ ਹੈ।
ਦੂਰਦਰਸ਼ੀ ਸੋਚ ਤੇ ਦਿ੍ੜ ਇਰਾਦੇ ਵਾਲੇ ਸਿੱਖਿਆ ਅਧਿਕਾਰੀਆਂ ਦੀ ਦੇਖ-ਰੇਖ 'ਚ ਮਿਹਨਤੀ ਅਧਿਆਪਕਾਂ ਵੱਲੋਂ ਪਿਛਲੇ ਵਰ੍ਹੇ ਬਣਾਈ ਗਈ ਪੰਜਾਬ ਐਜੂਕੇਅਰ ਐਪ-ਕਮ-ਵਿਦਿਆਰਥੀਆਂ ਦੇ ਡਿਜੀਟਲ ਬਸਤਾ ਇਕ ਨਵੀਂ ਪਹਿਲਕਦਮੀ ਹੈ। ਜ਼ਿਕਰਯੋਗ ਹੈ ਕਿ ਇਸ ਆਨਲਾਈਨ ਬਸਤੇ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਤੇ ਵਰ੍ਹੇ ਦੀ 11 ਜੁਲਾਈ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਅਰਪਿਤ ਕੀਤਾ ਗਿਆ ਸੀ।
ਪੰਜਾਬ ਐਜੂਕੇਅਰ ਐਪ ਦੇ ਸਫ਼ਲਤਾਪੂਰਵਕ ਕਾਰਜ ਦੇ ਇਕ ਸਾਲ ਪੂਰੇ ਹੋਣ 'ਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵੱਲੋਂ ਐਪ ਤਿਆਰ ਕਰਨ ਵਾਲੇ ਅਧਿਆਪਕਾਂ ਦੀ ਟੀਮ 'ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਈਟੀ ਦੇ ਮਾਹਿਰ ਅਧਿਆਪਕਾਂ ਵੱਲੋਂ ਇਸ ਐਪ ਨੂੰ ਅਪਡੇਟ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਲਦ ਹੀ ਕੁੱਝ ਨਵੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਸਮੇਤ ਇਸ ਐਪ ਦਾ ਨਵਾਂ ਰੂਪ ਸਾਹਮਣੇ ਆਵੇਗਾ। ਉਨ੍ਹਾਂ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਆਨਲਾਈਨ ਬਸਤੇ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਲਈ ਪੇ੍ਰਿਤ ਵੀ ਕੀਤਾ।
ਇਕ ਵਰ੍ਹੇ ਦੌਰਾਨ ਨਵੀਆਂ ਪੁਲਾਂਘਾਂ ਪੁੱਟ ਰਹੀ ਇਸ ਐਪ ਨੂੰ ਡਾਊਨਲੋਡ ਕਰਨ ਵਾਲੇ ਅਤੇ ਇਸਦੀ ਵਰਤੋਂ ਕਰਨ ਵਾਲੇ ਸਿਰਫ਼ ਪੰਜਾਬ 'ਚ ਹੀ ਨਹੀਂ ਦੇਸ਼ ਦੇ ਕੋਨੇ-ਕੋਨੇ ਜਿਵੇਂ ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਉੱਤਰਪ੍ਰਦੇਸ਼, ਦਿੱਲੀ, ਤੇਲਾਂਗਾਨਾ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰ, ਉੱਤਰਾਖੰਡ, ਬਿਹਾਰ, ਜੰਮੂ-ਕਸ਼ਮੀਰ, ਝਾਰਖੰਡ, ਕਰਨਾਟਕਾ, ਮੱਧ ਪ੍ਰਦੇਸ਼, ਗੁਜਰਾਤ ਅਤੇ ਪੱਛਮੀ ਬੰਗਾਲ ਤੋਂ ਲੱਖਾਂ ਲੋਕ ਹਨ, ਜੋ ਇਸ ਐਪ ਦੀ ਸਫ਼ਲਤਾ ਅਤੇ ਲੋਕਪਿ੍ਰਅਤਾ ਦਾ ਮੂੰਹ ਬੋਲਦਾ ਸਬੂਤ ਹੈ।
ਅੰਕੜਿਆਂ 'ਤੇ ਪੰਛੀ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਹੁਣ ਤਕ 24 ਲੱਖ ਤੋਂ ਵੱਧ ਯੂਜ਼ਰਜ਼ ਵੱਲੋਂ ਇਸ ਐਪ ਨੂੰ ਡਾਊਨਲੋਡ ਕੀਤਾ ਗਿਆ ਹੈ ਤੇ ਇਸ ਐਪ ਦੇ ਕੁੱਲ ਪੇਜ਼ ਵਿਊ ਲਗਪਗ 35 ਕਰੋੜ ਹੋ ਚੁੱਕੇ ਹਨ। ਇਸ ਦੇ ਵੈੱਬਸਾਈਟ ਯੂਜ਼ਰ 40 ਲੱਖ ਤੋਂ ਜ਼ਿਆਦਾ ਹਨ। ਭਾਵੇਂ ਪਿਛਲੇ ਵਰ੍ਹੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੱਖ-ਵੱਖ ਆਨਲਾਈਨ ਵਿਧੀਆਂ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਸਫ਼ਲਤਾਪੂਰਵਕ ਪੜ੍ਹਾਈ ਕਰਵਾ ਰਹੇ ਸਨ ਪਰ ਉਸ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਸਾਧਨਾਂ ਰਾਹੀਂ ਅਤੇ ਟੀਵੀ ਰਾਹੀਂ ਪੜ੍ਹਾਈ ਜਾਣ ਵਾਲੀ ਸਿੱਖਣ-ਸਮੱਗਰੀ ਨੂੰ ਆਪਣੇ ਮੋਬਾਈਲ ਫੋਨ 'ਚ ਸਾਂਭਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਰੋਜ਼ਾਨਾ ਨਵੀਂ ਸਮੱਗਰੀ ਰੱਖਣ ਲਈ ਪੁਰਾਣੀ ਨੂੰ ਡਿਲੀਟ ਕਰਨਾ ਪੈਂਦਾ ਸੀ। ਜਲੰਧਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਮਿਹਨਤੀ ਅਧਿਆਪਕਾਂ ਦੀ ਟੀਮ ਨੇ ਇਸ ਐਪ ਨੂੰ ਤਿਆਰ ਕਰਕੇ ਇਕ ਵਿਲੱਖਣ ਕਾਰਜ ਕਰ ਦਿਖਾਇਆ ਸੀ। ਇਨ੍ਹਾਂ ਅਧਿਆਪਕਾਂ ਦੀ ਟੀਮ 'ਚ ਦੀਪਕ ਕੁਮਾਰ, ਜਸਵਿੰਦਰ ਸਿੰਘ, ਹਰਜੀਤ ਕੁਮਾਰ, ਹਰੀਦਰਸ਼ਨ ਸਿੰਘ, ਚੰਦਰ ਸ਼ੇਖਰ ਅਤੇ ਓਮੇਸ਼ਵਰ ਨਾਰਾਇਣ ਦੇ ਨਾਮ ਸ਼ੁਮਾਰ ਹਨ। ਅੱਜ ਇਹਨਾਂ ਅਧਿਆਪਕਾਂ ਦੀ ਬਦੌਲਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਦੇਸ਼ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਅਤੇ ਅਧਿਆਪਕ ਪ੍ਰਰੀ-ਪ੍ਰਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਕਿਸੇ ਵੀ ਵਿਸ਼ੇ ਦਾ ਪਾਠਕ੍ਰਮ, ਕਿਤਾਬਾਂ, ਟੀਵੀ ਜਮਾਤਾਂ, ਰੇਡੀਓ ਪੋ੍ਗਰਾਮ, ਈ-ਕੰਟੈਂਟ, ਰੋਜ਼ਾਨਾ ਅਭਿਆਸ ਸਮੱਗਰੀ ਸਿਰਫ਼ ਇਕ ਕਲਿੱਕ ਰਾਹੀਂ ਪ੍ਰਰਾਪਤ ਕਰ ਸਕਦੇ ਹਨ।