ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਭਲਕੇ ਯਾਨੀ 13 ਮਈ ਨੂੰ PSEB 12ਵੀਂ ਦਾ ਨਤੀਜਾ 2026 ਜਾਰੀ ਕੀਤਾ ਜਾਵੇਗਾ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ 13 ਮਈ ਨੂੰ ਦੁਪਹਿਰ ਸਾਢੇ 12 ਵਜੇ ਮੀਟਿੰਗ ਹਾਲ ਵਿੱਚ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ। ਪੰਜਾਬ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ ਦੀ ਘੋਸ਼ਣਾ ਪ੍ਰੈੱਸ ਕਾਨਫਰੰਸ ਰਾਹੀਂ ਕੀਤੀ ਜਾਵੇਗੀ। ਨਤੀਜਾ ਸਟ੍ਰੀਮ ਅਨੁਸਾਰ (ਆਰਟਸ, ਸਾਇੰਸ, ਕਾਮਰਸ) ਜਾਰੀ ਕੀਤਾ ਜਾਵੇਗਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਭਲਕੇ ਯਾਨੀ 13 ਮਈ ਨੂੰ PSEB 12ਵੀਂ ਦਾ ਨਤੀਜਾ 2026 ਜਾਰੀ ਕੀਤਾ ਜਾਵੇਗਾ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ 13 ਮਈ ਨੂੰ ਦੁਪਹਿਰ ਸਾਢੇ 12 ਵਜੇ ਮੀਟਿੰਗ ਹਾਲ ਵਿੱਚ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ। ਪੰਜਾਬ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ ਦੀ ਘੋਸ਼ਣਾ ਪ੍ਰੈੱਸ ਕਾਨਫਰੰਸ ਰਾਹੀਂ ਕੀਤੀ ਜਾਵੇਗੀ। ਨਤੀਜਾ ਸਟ੍ਰੀਮ ਅਨੁਸਾਰ (ਆਰਟਸ, ਸਾਇੰਸ, ਕਾਮਰਸ) ਜਾਰੀ ਕੀਤਾ ਜਾਵੇਗਾ।
ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ। ਇਸ ਦੇ ਨਾਲ ਹੀ ਬੋਰਡ ਵੱਲੋਂ ਨਤੀਜੇ ਦੇ ਨਾਲ-ਨਾਲ ਸੂਬੇ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਵੀ ਐਲਾਨੇ ਜਾਣਗੇ।
ਪੰਜਾਬ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਵੈੱਬਸਾਈਟ ਤੋਂ ਇਲਾਵਾ ਐੱਸ.ਐੱਮ.ਐੱਸ. (SMS) ਰਾਹੀਂ ਵੀ ਆਪਣਾ ਨਤੀਜਾ ਦੇਖ ਸਕਦੇ ਹਨ। SMS ਰਾਹੀਂ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ 5676750 ਨੰਬਰ 'ਤੇ PB12 <ਰੋਲ ਨੰਬਰ> ਟਾਈਪ ਕਰਕੇ ਭੇਜਣਾ ਹੋਵੇਗਾ। ਕੁਝ ਮਿੰਟਾਂ ਬਾਅਦ ਨਤੀਜਾ ਤੁਹਾਡੇ ਮੋਬਾਈਲ ਦੇ ਇਨਬਾਕਸ ਵਿੱਚ ਭੇਜ ਦਿੱਤਾ ਜਾਵੇਗਾ।
• ਦਿਆਰਥੀ ਅਤੇ ਮਾਪਿਆਂ ਦੀ ਸਹੂਲਤ ਲਈ ਇੱਥੇ ਨਤੀਜਾ ਚੈੱਕ ਕਰਨ ਦੇ ਪੰਜ ਸਟੈਪ ਦਿੱਤੇ ਗਏ ਹਨ:
• ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।
• ਹੁਣ ਵੈੱਬਸਾਈਟ ਦੇ ਹੋਮਪੇਜ 'ਤੇ 'Result' ਸੈਕਸ਼ਨ 'ਤੇ ਕਲਿੱਕ ਕਰੋ।
• ਇਸ ਤੋਂ ਬਾਅਦ 'Punjab PSEB 12th Result 2026' ਲਿੰਕ 'ਤੇ ਕਲਿੱਕ ਕਰੋ ਅਤੇ ਆਪਣਾ ਰੋਲ ਨੰਬਰ ਦਰਜ ਕਰੋ।
• ਰੋਲ ਨੰਬਰ ਭਰਨ ਤੋਂ ਬਾਅਦ ਨਤੀਜਾ ਤੁਹਾਡੀ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ।
• ਅੰਤ ਵਿੱਚ ਇਸ ਦਾ ਇੱਕ ਪ੍ਰਿੰਟ ਆਊਟ ਜ਼ਰੂਰ ਕੱਢ ਲਓ।
ਪੰਜਾਬ ਬੋਰਡ ਬਾਰ੍ਹਵੀਂ ਜਮਾਤ ਦਾ ਨਤੀਜਾ ਭਲਕੇ ਜਾਰੀ ਹੋ ਜਾਵੇਗਾ। ਨਤੀਜਾ ਆਉਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਮਾਰਕਸ਼ੀਟ ਵਿੱਚ ਆਪਣਾ ਨਾਂ, ਰੋਲ ਨੰਬਰ, ਮਾਪਿਆਂ ਦਾ ਨਾਂ, ਸਕੂਲ ਦਾ ਨਾਂ, ਪ੍ਰਾਪਤ ਕੀਤੇ ਕੁੱਲ ਅੰਕ ਅਤੇ ਪਾਸ/ਫੇਲ ਸਟੇਟਸ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ।