ਲੋਕ ਹਿੱਤ ਮਿਸ਼ਨ ਵੱਲੋਂ ਇਲਾਕੇ ਦੀਆਂ ਮੁਸ਼ਕਲਾਂ ਸਬੰਧੀ ਇਕੱਠ
ਲੋਕ ਹਿੱਤ ਮਿਸ਼ਨ ਵੱਲੋਂ ਇਲਾਕੇ ਦੀਆਂ ਮੁਸ਼ਕਲਾਂ ਸਬੰਧੀ ਇਕੱਠ
Publish Date: Sun, 10 May 2026 06:40 PM (IST)
Updated Date: Mon, 11 May 2026 04:09 AM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ,
ਮੁੱਲਾਂਪੁਰ ਗਰੀਬਦਾਸ : ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਜਥੇਬੰਦੀ ਦੀ ਮਜ਼ਬੂਤੀ ਅਤੇ ਇਲਾਕੇ ਦੀਆਂ ਮੁਸ਼ਕਲਾਂ ਸਬੰਧੀ ਇਕੱਠ ਕੀਤਾ ਗਿਆ। ਇਸ ਸਬੰਧੀ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜ਼ੀਦਪੁਰ, ਪਰਮਜੀਤ ਸਿੰਘ ਪੰਮੀ, ਭਗਤ ਸਿੰਘ ਭਗਤਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ, ਸਰਬਜੀਤ ਸਿੰਘ ਫ਼ਿਰੋਜ਼ਪੁਰ, ਦਰਸ਼ਨ ਸਿੰਘ ਖੇੜਾ, ਕੁਲਵੰਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਅਧੀਨ ਹਲਕੇ ਅੰਦਰ ਸਰਕਾਰੀ ਵਿਭਾਗਾਂ ’ਚ ਰਿਸ਼ਵਤ ਕਾਰਨ ਕੰਮਾਂ ਪੱਖੋਂ ਲੋਕ ਖੱਜਲ ਖੁਆਰ ਹੋ ਰਹੇ ਹਨ। ਇਸ ਲਈ ਅਗਲੇ ਦਿਨਾਂ ਅੰਦਰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਮਿਸ਼ਨ ਦੀ ਟੀਮ ਵਿਸ਼ੇਸ ਤੌਰ ’ਤੇ ਸਿਆਲਬਾ ਬੈਂਕ ਘੁਟਾਲੇ, ਮਾਜਰਾ, ਮੁੱਲਾਂਪੁਰ, ਕੁਰਾਲੀ ਬਿਜਲੀ ਗਰਿੱਡਾਂ ਤੇ ਪਟਵਾਰ ਸਬੰਧੀ ਸਬ-ਤਹਿਸੀਲ ਮਾਜਰੀ ਸਮੇਤ ਸਬੰਧਤ ਵਿਭਾਗਾਂ ਦੇ ਅਫ਼ਸਰਾਂ ਨੂੰ ਮਿਲੇਗੀ। ਆਗੂਆਂ ਨੇ ਕਿਹਾ ਕਿ ਇਸ ਤੋਂ ਬਾਅਦ ਜੇਕਰ ਸਬੰਧਤ ਕੰਮਾਂ ਬਾਰੇ ਅਮਲ ਨਾ ਕੀਤਾ ਗਿਆ ਤਾਂ ਮਿਸ਼ਨ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗਾ।
ਇਸ ਦੌਰਾਨ ਮਿਸ਼ਨ ਆਗੂਆਂ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਹੱਟਕੇ ਇਲਾਕੇ ਦੇ ਆਮ ਉਮੀਦਵਾਰ ਦੇ ਹੱਕ ’ਚ ਜੁੱਟਣ ਲਈ ਅਪੀਲ ਕਰਨਗੇ। ਮਿਸ਼ਨ ਦੀ ਮਜਬੂਤੀ ਲਈ ਪਿੰਡ-ਪਿੰਡ ਬੈਠਕਾਂ ਰਾਹੀਂ ਸੁਹਰਿਦ ਲੋਕਾਂ, ਨੌਜਵਾਨਾਂ ਤੇ ਮਹਿਲਾਵਾਂ ਦੀਆਂ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ। ਕਾਂਗਰਸ ਪਾਰਟੀ ਛੱਡਕੇ ਮਿਸ਼ਨ ’ਚ ਸ਼ਾਮਲ ਹੋਏ ਭਾਈ ਰਜਿੰਦਰ ਸਿੰਘ ਪੜੌਲ ਤੇ ਦਰਸ਼ਨ ਸਿੰਘ ਕੰਸਾਲਾ ਨੂੰ ਅਹੁਦੇਦਾਰ ਚੁਣਿਆ ਗਿਆ। ਭਾਈ ਹਰਜੀਤ ਸਿੰਘ ਹਰਮਨ ਨੇ ਪੁੱਜੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਈ ਰਾਮ ਸਿੰਘ ਅਭੀਪੁਰ, ਬਲਵਿੰਦਰ ਸਿੰਘ ਰੰਗੂਆਣਾ, ਬਹਾਦਰ ਸਿੰਘ ਮੁੰਧੋਂ, ਬਲਿਹਾਰ ਸਿੰਘ ਮੁੰਧੋਂ, ਤੇਜਿੰਦਰ ਸਿੰਘ ਨਗਲੀਆਂ, ਬਹਾਦਰ ਸਿੰਘ ਚਾਹੜ ਮਾਜਰਾ, ਤਰਲੋਚਨ ਸਿੰਘ ਕਰਤਾਰਪੁਰ, ਗੁਰਦੀਪ ਸਿੰਘ ਹੁਸ਼ਿਆਰਪੁਰ, ਅਮਰ ਸਿੰਘ ਮਹਿਰਮਪੁਰ, ਸਰਬਜੀਤ ਸਿੰਘ ਸੰਗਤਪੁਰਾ, ਸਾਧੂ ਸਿੰਘ ਸੰਗਤਪੁਰਾ, ਬਲਵੀਰ ਸਿੰਘ ਨੱਗਲ ਫੈਜ ਗੜ੍ਹ, ਕੁਲਵੰਤ ਸਿੰਘ ਬੂਥਗੜ੍ਹ, ਨਿਰਮਲ ਸਿੰਘ ਮੁੰਡੀ ਖਰੜ, ਦਵਿੰਦਰ ਸਿੰਘ ਪੜੌਲ, ਸੋਨੀ, ਸੇਠੀ, ਤਰਵਿੰਦਰ ਦੁਸਾਰਨਾ, ਤਰਲੋਚਨ ਸਿੰਘ ਖੈਰਪੁਰ, ਬਿੰਦਾ ਬੜੌਦੀ, ਸੁਰਿੰਦਰ ਸਿੰਘ ਮਾਣਕਪੁਰ, ਰਿੰਕੂ ਮਾਣਕਪੁਰ, ਵਿੱਕੀ ਸਲੇਮਪੁਰ, ਸੋਨੀ ਝਿੰਗੜਾਂ, ਲਾਲਾ ਸਲੇਮਪੁਰ ਤੇ ਡਾ. ਰਵਿੰਦਰ ਸਿੰਘ ਮੋਰਿੰਡਾ ਆਦਿ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।