PSEB Exams : ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰਯੋਗੀ ਪ੍ਰੀਖਿਆਵਾਂ ਲਈ ਨਵੀਆਂ ਤਾਰੀਕਾਂ ਦਾ ਐਲਾਨ, ਇਸ ਤਰੀਕ ਤੋਂ ਸ਼ੁਰੂ ਹੋਣਗੇ ਪੇਪਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਅਗਸਤ/ਸਤੰਬਰ 2025 ਦੀਆਂ ਪ੍ਰਯੋਗੀ (ਅਨੁਪੂਰਕ) ਪਰੀਖਿਆਵਾਂ, ਜੋ 01.09.2025 ਤੋਂ 05.09.2025 ਤੱਕ ਹੋਣੀਆਂ ਸਨ ਪਰ ਰਾਜ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਹੁਣ ਨਵੀਆਂ ਮਿਤੀਆਂ ਵਿੱਚ ਲਿਆਂਦੀਆਂ ਗਈਆਂ ਹਨ।
Publish Date: Wed, 10 Sep 2025 06:10 PM (IST)
Updated Date: Wed, 10 Sep 2025 06:13 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਅਗਸਤ/ਸਤੰਬਰ 2025 ਦੀਆਂ ਪ੍ਰਯੋਗੀ (ਅਨੁਪੂਰਕ) ਪਰੀਖਿਆਵਾਂ, ਜੋ 01.09.2025 ਤੋਂ 05.09.2025 ਤੱਕ ਹੋਣੀਆਂ ਸਨ ਪਰ ਰਾਜ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਹੁਣ ਨਵੀਆਂ ਮਿਤੀਆਂ ਵਿੱਚ ਲਿਆਂਦੀਆਂ ਗਈਆਂ ਹਨ।
ਇਹ ਪਰੀਖਿਆਵਾਂ ਹੁਣ 15.09.2025 ਤੋਂ 19.09.2025 ਤੱਕ ਕਰਵਾਈਆਂ ਜਾਣਗੀਆਂ। ਵਿਦਿਆਰਥੀਆਂ ਲਈ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਅਧਿਕਾਰਕ ਵੈੱਬਸਾਈਟ www.pseb.ac.in ’ਤੇ ਉਪਲੱਬਧ ਹੈ।
ਬੋਰਡ ਵੱਲੋਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਮੇਂ-ਸਮੇਂ ’ਤੇ ਵੈੱਬਸਾਈਟ ਚੈਕ ਕਰਦੇ ਰਹਿਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੂਜੀ ਅਹਿਮ ਜਾਣਕਾਰੀ ਤੋਂ ਬਿਨਾਂ ਰਹਿ ਨਾ ਜਾਣ।