Progressive Punjab Investors Summit 2026: ਸਕੱਤਰ ਨੇ ਫਰਨੀਚਰ ਤੇ ਪਲਾਈ ਉਦਯੋਗ 'ਤੇ ਸੈਸ਼ਨ, ਲੱਕੜ ਆਧਾਰਤ ਖੇਤੀਬਾੜੀ ਜੰਗਲਾਤ ਨੂੰ ਵਾਤਾਵਰਨ ਪੱਖੋਂ ਟਿਕਾਊ ਦੱਸਿਆ
ਸਕੱਤਰ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ, ਵਿਗਿਆਨ ਤੇ ਤਕਨਾਲੋਜੀ ਪ੍ਰਿਯਾਂਕ ਭਾਰਤੀ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਐਗਰੋ ਫਾਰੈਸਟਰੀ ਨੂੰ ਫਰਨੀਚਰ ਅਤੇ ਪਲਾਈ ਖੇਤਰ ਲਈ ਕੱਚੇ ਮਾਲ ਦਾ ਸਰੋਤ ਦੱਸਿਆ। ਉਨ੍ਹਾਂ ਇਸਨੂੰ ਆਰਥਿਕ ਤੌਰ 'ਤੇ ਵਿਵਹਾਰਕ ਅਤੇ ਵਾਤਾਵਰਨ ਪੱਖੋਂ ਟਿਕਾਊ ਦੱਸਿਆ।
Publish Date: Sun, 15 Mar 2026 09:31 PM (IST)
Updated Date: Sun, 15 Mar 2026 09:34 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀਪੀਆਈਐੱਸ)-2026 ਦੇ ਤੀਜੇ ਅਤੇ ਆਖ਼ਰੀ ਦਿਨ ਸੂਬੇ ਵਿਚ ਪਲਾਈ ਅਤੇ ਫਰਨੀਚਰ ਉਦਯੋਗ 'ਤੇ ਸੈਸ਼ਨ ਦੌਰਾਨ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸਕੱਤਰ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ, ਵਿਗਿਆਨ ਤੇ ਤਕਨਾਲੋਜੀ ਪ੍ਰਿਯਾਂਕ ਭਾਰਤੀ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਐਗਰੋ ਫਾਰੈਸਟਰੀ ਨੂੰ ਫਰਨੀਚਰ ਅਤੇ ਪਲਾਈ ਖੇਤਰ ਲਈ ਕੱਚੇ ਮਾਲ ਦਾ ਸਰੋਤ ਦੱਸਿਆ। ਉਨ੍ਹਾਂ ਇਸਨੂੰ ਆਰਥਿਕ ਤੌਰ 'ਤੇ ਵਿਵਹਾਰਕ ਅਤੇ ਵਾਤਾਵਰਨ ਪੱਖੋਂ ਟਿਕਾਊ ਦੱਸਿਆ। ਉਨ੍ਹਾਂ ਲੱਕੜ ਆਧਾਰਤ ਐਗਰੋ ਫਾਰੈਸਟਰੀ ਨੂੰ ਉਤਸ਼ਾਹਤ ਕਰਨ ਦੀ ਵੀ ਵਕਾਲਤ ਕੀਤੀ ਅਤੇ ਦੱਸਿਆ ਕਿ ਐਗਰੋ ਫਾਰੈਸਟਰੀ ਨੂੰ ਰੁੱਖ ਸੁਰੱਖਿਆ ਬਿੱਲ ਤੋਂ ਛੋਟ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜੋ ਪ੍ਰਕਿਰਿਆ ਅਧੀਨ ਹੈ।
ਪੈਨਲ ਚਰਚਾ ਦੌਰਾਨ ਵਿਰਗੋ ਪੈਨਲਜ਼ ਦੇ ਐੱਮਡੀ ਨਰੇਸ਼ ਤਿਵਾੜੀ, ਹੈਂਡ ਨਿਰਮਾਣ, ਖੋਜ ਤੇ ਵਿਕਾਸ ਸੈਂਚੁਰੀ ਪਲਾਈਬੋਰਡਜ਼ ਸੁਨੀਲ ਸ਼ੇਖਾਵਤ, ਸਾਵਿਤਰੀ ਵੁੱਡਜ਼ ਦੇ ਡਾਇਰੈਕਟਰ ਮੁਕੇਸ਼ ਗੋਇਲ ਅਤੇ ਪੰਜਾਬ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਸੋਹਲ ਨੇ ਪੇਂਡੂ ਖੇਤਰਾਂ ਵਿਚ ਉਦਯੋਗਿਕ ਮਜ਼ਦੂਰਾਂ ਦੀ ਸੁਰੱਖਿਆ, ਸੈਂਚੁਰੀ ਪਲਾਈਵੁੱਡ ਦੇ ਵਾਤਾਵਰਨ ਅਨੁਕੂਲ ਉਤਪਾਦ ਹੋਣ, ਸਫੈਦੇ ਅਤੇ ਪੋਪਲਰ ਦੇ ਪੌਦੇ ਲਗਾ ਕੇ ਖਾਲੀ ਜ਼ਮੀਨ 'ਤੇ ਖੇਤੀ ਕਰਨ ਵਰਗੇ ਵੱਖ-ਵੱਖ ਮੁੱਦਿਆਂ 'ਤੇ ਜ਼ੋਰ ਦਿੱਤਾ।