ਵਾਰਡ ਨੰਬਰ 10 'ਚ ਸਿਆਸੀ ਭੂਚਾਲ: ਆਜ਼ਾਦ ਉਮੀਦਵਾਰ ਦੀ ਜਿੱਤ 'ਤੇ ਰੂਬੀ ਸਿੱਧੂ ਨੇ ਪਾਇਆ ਰੌਲਾ; ਦੁਬਾਰਾ ਸ਼ੁਰੂ ਹੋਈ ਵੋਟਾਂ ਦੀ ਗਿਣਤੀ
ਮੁਹਾਲੀ ਦੇ ਵਾਰਡ ਨੰਬਰ 10 ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੂੰ ਜੇਤੂ ਐਲਾਨਿਆ ਗਿਆ ਪਰ ਇਸ ਜਿੱਤ ਦੇ ਤੁਰੰਤ ਬਾਅਦ, ਵਿਰੋਧੀ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਰੂਬੀ ਸਿੱਧੂ ਨੇ ਗਿਣਤੀ 'ਚ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਭਾਰੀ ਹੰਗਾਮਾ ਕੀਤਾ।
Publish Date: Fri, 29 May 2026 03:48 PM (IST)
Updated Date: Fri, 29 May 2026 03:51 PM (IST)
ਦਰਸ਼ਨ ਸੋਢੀ, ਪੰਜਾਬੀ ਜਾਗਰਣ, ਮੁਹਾਲੀ - ਮੁਹਾਲੀ ਦੇ ਵਾਰਡ ਨੰਬਰ 10 ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੂੰ ਜੇਤੂ ਐਲਾਨਿਆ ਗਿਆ ਪਰ ਇਸ ਜਿੱਤ ਦੇ ਤੁਰੰਤ ਬਾਅਦ, ਵਿਰੋਧੀ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਰੂਬੀ ਸਿੱਧੂ ਨੇ ਗਿਣਤੀ 'ਚ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਭਾਰੀ ਹੰਗਾਮਾ ਕੀਤਾ।
ਇਸ ਕਾਰਨ ਅਧਿਕਾਰੀਆਂ ਵੱਲੋਂ ਰੂਬੀ ਸਿੱਧੂ ਦੀ ਤਸੱਲੀ ਲਈ ਦੁਬਾਰਾ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਹੈ। ਹਾਲੇ ਗਿਣਤੀ ਜਾਰੀ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਹੌਟ ਸੀਟ 'ਤੇ ਲੱਗੀਆਂ ਹੋਈਆਂ ਹਨ। ਇਹ ਚੋਣ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਵੱਕਾਰ ਦਾ ਸਵਾਲ ਬਣੀ ਹੋਈ ਹੈ। ਜਦੋਕਿ ਦੂਜੇ ਪਾਸੇ ਇਕ ਸਾਧਾਰਨ ਆਦਮੀ ਹੈ। ਜੋ ਅਕਾਲੀ ਦਲ ਦਾ ਸੀਨੀਅਰ ਆਗੂ ਹੈ ਪ੍ਰੰਤੂ ਸਾਰੇ ਲੋਕਾਂ ਦਾ ਸਹਿਯੋਗ ਲੈਣ ਲਈ ਉਸ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਹੈ।