ਉੱਤਰੀ ਭਾਰਤ ਵਿੱਚ ਮਹਿਲਾਵਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਗਾਲਬਲੇਡਰ ਕੈਂਸਰ ਦੀ ਸਮੇਂ ਸਿਰ ਪਛਾਣ ਹੁਣ ਸੌਖੀ ਹੋ ਸਕਦੀ ਹੈ। ਪੀ.ਜੀ.ਆਈ. ਦੀ ਇੱਕ ਮਲਟੀਡਿਸਿਪਲਿਨਰੀ ਟੀਮ ਨੇ ਅਜਿਹਾ ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਮਾਡਲ ਤਿਆਰ ਕੀਤਾ ਹੈ, ਜੋ ਅਲਟਰਾਸਾਊਂਡ ਤਸਵੀਰਾਂ ਰਾਹੀਂ ਗਾਲਬਲੇਡਰ ਕੈਂਸਰ ਦੀ ਸਹੀ ਪਛਾਣ ਕਰਨ ਵਿੱਚ ਮਦਦ ਕਰੇਗਾ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਉੱਤਰੀ ਭਾਰਤ ਵਿੱਚ ਮਹਿਲਾਵਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਗਾਲਬਲੇਡਰ ਕੈਂਸਰ ਦੀ ਸਮੇਂ ਸਿਰ ਪਛਾਣ ਹੁਣ ਸੌਖੀ ਹੋ ਸਕਦੀ ਹੈ। ਪੀ.ਜੀ.ਆਈ. ਦੀ ਇੱਕ ਮਲਟੀਡਿਸਿਪਲਿਨਰੀ ਟੀਮ ਨੇ ਅਜਿਹਾ ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਮਾਡਲ ਤਿਆਰ ਕੀਤਾ ਹੈ, ਜੋ ਅਲਟਰਾਸਾਊਂਡ ਤਸਵੀਰਾਂ ਰਾਹੀਂ ਗਾਲਬਲੇਡਰ ਕੈਂਸਰ ਦੀ ਸਹੀ ਪਛਾਣ ਕਰਨ ਵਿੱਚ ਮਦਦ ਕਰੇਗਾ।
ਟੀਮ ਦੇ ਅਨੁਸਾਰ ਇਸ ਏ.ਆਈ. ਮਾਡਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਤਕਨਾਲੋਜੀ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ ਕੈਂਸਰ ਦੀ ਸ਼ੁਰੂਆਤੀ ਜਾਂਚ ਨੂੰ ਆਸਾਨ ਬਣਾ ਸਕਦੀ ਹੈ, ਜਿੱਥੇ ਮਾਹਿਰ ਡਾਕਟਰਾਂ ਦੀ ਕਮੀ ਹੁੰਦੀ ਹੈ।
ਪੀ.ਜੀ.ਆਈ. ਦੇ ਰੇਡੀਓਡਾਇਗਨੋਸਿਸ ਅਤੇ ਇਮੇਜਿੰਗ ਵਿਭਾਗ ਦੇ ਡਾ. ਪੰਕਜ ਗੁਪਤਾ ਦੀ ਅਗਵਾਈ ਹੇਠ ਕੀਤੀ ਗਈ ਇਸ ਖੋਜ ਨੂੰ ਦ ਲੈਂਸੇਟ ਰੀਜਨਲ ਹੈਲਥ – ਸਾਊਥਈਸਟ ਏਸ਼ੀਆ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਮਾਹਿਰਾਂ ਦੇ ਮੁਤਾਬਕ ਗਾਲਬਲੇਡਰ ਕੈਂਸਰ ਉੱਤਰੀ ਭਾਰਤ ਵਿੱਚ ਇੱਕ ਗੰਭੀਰ ਸਿਹਤ ਸਮੱਸਿਆ ਬਣ ਚੁੱਕਾ ਹੈ ਅਤੇ ਇਸ ਦੇ ਮਾਮਲੇ ਮਹਿਲਾਵਾਂ ਵਿੱਚ ਵੱਧ ਦੇਖੇ ਜਾਂਦੇ ਹਨ।
ਪਿੱਤ ਦੀ ਥੈਲੀ ਵਿੱਚ ਪੱਥਰੀ (ਗਾਲਸਟੋਨ) ਇਸ ਕੈਂਸਰ ਦਾ ਇੱਕ ਵੱਡਾ ਕਾਰਨ ਮੰਨੀ ਜਾਂਦੀ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਕੈਂਸਰ ਦਾ ਪਤਾ ਕਾਫੀ ਦੇਰ ਨਾਲ ਲੱਗਦਾ ਹੈ, ਜਦੋਂ ਇਲਾਜ ਦੇ ਵਿਕਲਪ ਸੀਮਿਤ ਰਹਿ ਜਾਂਦੇ ਹਨ।