ਸਿਰਫ਼ ਅਕਾਲੀ ਦਲ ਕੋਲ ਹੈ ਵਿਕਾਸ ਦਾ ਏਜੰਡਾ : ਐੱਨਕੇ ਸ਼ਰਮਾ, ਕਈ ਆਗੂ ਅਕਾਲੀ ਦਲ ’ਚ ਸ਼ਾਮਲ
ਸਿਰਫ਼ ਅਕਾਲੀ ਦਲ ਕੋਲ ਹੈ ਵਿਕਾਸ ਦਾ ਏਜੰਡਾ : ਐੱਨਕੇ ਸ਼ਰਮਾ, ਕਈ ਆਗੂ ਅਕਾਲੀ ਦਲ ’ਚ ਸ਼ਾਮਲ
Publish Date: Sat, 02 May 2026 09:26 PM (IST)
Updated Date: Sun, 03 May 2026 04:20 AM (IST)

ਤਰਨਪ੍ਰੀਤ ਸਿੰਘ ਗਿੱਲ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਐੱਨਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਅੱਜ ਆਮ ਆਦਮੀ ਪਾਰਟੀ ਕੋਲ ਵਿਕਾਸ ਦੇ ਮੁੱਦੇ ਤੇ ਗਿਨਾਉਣ ਲਈ ਕੁੱਝ ਵੀ ਨਹੀਂ ਹੈ। ਐੱਨਕੇ ਸ਼ਰਮਾ ਸਥਾਨਕ ਸਵਾਸਤਿਕ ਵਿਹਾਰ ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਜਪਾ ਮੰਡਲ 1 ਯੂਥ ਪ੍ਰਧਾਨ ਬਬੀਤਾ ਕਾਮਰਾ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਅਤੇ ਸਥਾਨਕ ਲੋਕ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ। ਐੱਨਕੇ ਸ਼ਰਮਾ ਨੇ ਕਿਹਾ ਕਿ ਅੱਜ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਵਿਕਾਸ ਦੀ ਗੱਲ ਕਰ ਰਿਹਾ ਹੈ। ਸੂਬੇ ਦੀ ਰਾਜਨੀਤੀ ਵਿਚ ਸਰਗਰਮ ਕਿਸੇ ਵੀ ਹੋਰ ਪਾਰਟੀ ਕੋਲ ਨਾ ਸਿਰਫ਼ ਪੰਜਾਬ, ਸਗੋਂ ਜ਼ੀਰਕਪੁਰ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ। ਕੇਵਲ ਅਕਾਲੀ ਦਲ ਹੀ ਇਕੋ-ਇਕ ਪਾਰਟੀ ਹੈ ਜਿਸ ਨੇ ਜ਼ੀਰਕਪੁਰ ਵਿਚ ਵਿਕਾਸ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਮਾਮਲੇ ਵਿਚ ਜ਼ੀਰਕਪੁਰ ਨੂੰ ਅਣਗੌਲਿਆ ਕੀਤਾ ਹੈ। ਨਗਰ ਕੌਂਸਲ ਨੇ ਲਗਭਗ ਇਕ ਸਾਲ ਤੋਂ ਇੱਥੇ ਇਕ ਵੀ ਬੈਠਕ ਨਹੀਂ ਕੀਤੀ। ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਵਰਕਰਾਂ ਤੇ ਆਗੂਆਂ ਦਾ ਸਵਾਗਤ ਕਰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਔਰਤਾਂ ਨੂੰ ਬਣਦਾ ਸਤਿਕਾਰ ਦਿੱਤਾ ਹੈ। ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਆਉਣ ਤੇ ਪਹਿਲੇ ਦਿਨ ਤੋਂ ਹੀ ਔਰਤਾਂ ਦੇ ਹਿੱਤ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਇਸ ਮੌਕੇ ਪਰਦੀਪ ਸਿੱਕਾ, ਸੀਮਾ ਸਿੱਕਾ, ਜਤਿੰਦਰ, ਅਤੁਲ ਮਹਿਰਾ, ਪੰਕਜ ਬੱਤਰਾ, ਨੀਤੂ ਨੈਥਾਨੀ, ਸੰਦੀਪ ਗਰਗ, ਸੁਰੇਸ਼ ਸ਼ਰਮਾ, ਅੰਜੂ, ਸੰਗੀਤਾ ਸ਼ਰਮਾ, ਵਿਮਲ ਬੱਤਰਾ, ਬੀਨੂ ਬੱਤਰਾ, ਅਮਿਤ ਨਾਗਪਾਲ, ਅਮਰੀਕ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।